ਸ਼ੇਅਰ ਬਾਜ਼ਾਰ ’ਚ ਤੇਜ਼ੀ ਪਰਤੀ
07:06 AM Dec 24, 2024 IST
Advertisement
ਮੁੰਬਈ: ਸਥਾਨਕ ਸ਼ੇਅਰ ਬਾਜ਼ਾਰ ’ਚ ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ’ਚ ਜਾਰੀ ਗਿਰਾਵਟ ਅੱਜ ਰੁਕ ਗਈ ਅਤੇ ਸੈਂਸੇਕਸ ਕਰੀਬ 500 ਅੰਕ ਚੜ੍ਹ ਗਿਆ। ਨਿਫਟੀ ’ਚ ਵੀ ਵਾਧਾ ਦਰਜ ਕੀਤਾ ਗਿਆ ਹੈ। 30 ਸ਼ੇਅਰਾਂ ’ਤੇ ਆਧਾਰਿਤ ਬੰਬੇ ਸਟਾਕ ਐਕਸਚੇਂਜ ਦਾ ਸੈਂਸੇਕਸ 498.58 ਅੰਕ ਜਾਂ 0.64 ਫੀਸਦ ਦੇ ਵਾਧੇ ਨਾਲ 78,540.17 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਸਮੇਂ ਇਹ 876.53 ਅੰਕ ਤੱਕ ਚੜ੍ਹ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 165.95 ਅੰਕ ਜਾਂ 0.70 ਫੀਸਦ ਦੇ ਵਾਧੇ ਨਾਲ 23,753.45 ਅੰਕ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ ’ਚ ਬੰਬੇ ਸਟਾਕ ਐਕਸਚੇਂਜ ਸੈਂਸੇਕਸ 4,091.53 ਅੰਕ ਟੁੱਟਿਆ ਸੀ ਜਦਕਿ ਨਿਫਟੀ 1,180.8 ਅੰਕ ਦੇ ਨੁਕਸਾਨ ’ਚ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਲੰਘੇ ਸ਼ੁੱਕਰਵਾਰ 3,597 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। -ਪੀਟੀਆਈ
Advertisement
Advertisement
Advertisement