ਹੂਤੀ ਬਾਗ਼ੀਆਂ ਨੇ ਦੋ ਬੇੜਿਆਂ ਨੂੰ ਬਣਾਇਆ ਨਿਸ਼ਾਨਾ
07:45 AM Sep 03, 2024 IST
Advertisement
ਦੁਬਈ, 2 ਸਤੰਬਰ
ਯਮਨ ਦੇ ਹੂਤੀ ਬਾਗ਼ੀਆਂ ਨੇ ਲਾਲ ਸਾਗਰ ’ਚ ਦੋ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਕਾਰਨ ਤੇਲ ਨਾਲ ਭਰੇ ਟੈਂਕਰ ਨੂੰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਬਰਤਾਨਵੀ ਫ਼ੌਜ ਦੇ ਸਮੁੰਦਰੀ ਮਾਰਗਾਂ ਬਾਰੇ ਕੇਂਦਰ ਨੇ ਕਿਹਾ ਕਿ ਹੂਤੀ ਬਾਗ਼ੀਆਂ ਵੱਲੋਂ ਦਾਗ਼ੇ ਦੋ ਰਾਕੇਟਾਂ ਨੇ ਬੇੜੇ ਨੂੰ ਨੁਕਸਾਨ ਪਹੁੰਚਾਇਆ, ਜਦਕਿ ਤੀਜਾ ਧਮਾਕਾ ਸਮੁੰਦਰੀ ਜਹਾਜ਼
ਨੇੜੇ ਹੋਇਆ।
ਹਮਲੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਨਾਮਾ ਦੇ ਝੰਡੇ ਵਾਲਾ ਤੇਲ ਟੈਂਕਰ ਬਲਿਊ ਲੈਗੂਨ ਰੂਸੀ ਬੰਦਰਗਾਹ ਉਸਤ-ਲੁਗਾ ਤੋਂ ਆ ਰਿਹਾ ਸੀ, ਜਦੋਂ ਉਸ ’ਤੇ ਹਮਲਾ ਹੋਇਆ। ਪਿਛਲੇ ਕੁਝ ਮਹੀਨਿਆਂ ਦੌਰਾਨ ਬਲਿਊ ਲੈਗੂਨ ਤੇਲ ਨਾਲ ਭਰੇ ਟੈਂਕਰ ਲੈ ਕੇ ਭਾਰਤ ਵੀ ਆਇਆ ਸੀ। -ਏਪੀ
Advertisement
Advertisement
Advertisement