ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਗਲੇ ਦਹਾਕਿਆਂ ਤੱਕ ਕਰਜ਼ੇ ਦਾ ਮੁੱਖ ਸਰੋਤ ਰਹੇਗੀ ਘਰੇਲੂ ਬੱਚਤ: ਪਾਤਰਾ

07:56 AM Sep 04, 2024 IST
ਆਰਬੀਆਈ ਦੇ ਡਿਪਟੀ ਗਵਰਨਰ ਮਾਈਕਲ ਦੇਬਬ੍ਰਤ ਪਾਤਰਾ ਤੇ ਹੋਰ ਜਾਣਕਾਰੀ ਿਦੰਦੇ ਹੋਏ। -ਫੋਟੋ: ਪੀਟੀਆਈ

ਮੁੰਬਈ, 3 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਮਾਈਕਲ ਦੇਬਬ੍ਰਤ ਪਾਤਰਾ ਨੇ ਅੱਜ ਕਿਹਾ ਕਿ ਘਰੇਲੂ ਬੱਚਤ ਨੇ ਅਰਥਚਾਰੇ ਦੀਆਂ ਨਿਵੇਸ਼ ਸਬੰਧੀ ਲੋੜਾਂ ਨੂੰ ਕਾਫੀ ਹੱਦ ਤੱਕ ਪੂਰਾ ਕੀਤਾ ਹੈ ਅਤੇ ਅਗਲੇ ਦਹਾਕਿਆਂ ਦੌਰਾਨ ਇਹ ਸ਼ੁੱਧ ਕਰਜ਼ੇ ਦਾ ਮੁੱਖ ਸਰੋਤ ਬਣੀ ਰਹੇਗੀ।
ਉਹ ਇੱਥੇ ਭਾਰਤੀ ਉਦਯੋਗ ਕਨਫੈਡਰੇਸ਼ਨ (ਸੀਆਈਆਈ) ਦੇ ਪ੍ਰੋਗਰਾਮ ‘ਫਾਇਨਾਂਸਿੰਗ 3.0 ਸਿਖਰ ਸੰਮੇਲਨ: ਵਿਕਸਿਤ ਭਾਰਤ ਦੀ ਤਿਆਰੀ’ ਨੂੰ ਸੰਬੋਧਨ ਕਰ ਰਹੇ ਸਨ। ਡਿਪਟੀ ਗਵਰਨਰ ਨੇ ਕਿਹਾ ਕਿ ਹਾਲ ਹੀ ਵਿੱਚ ਪਰਿਵਾਰਾਂ ਦੀ ਸ਼ੁੱਧ ਵਿੱਤੀ ਬੱਚਤ 2020-21 ਦੇ ਪੱਧਰ ਤੋਂ ਲਗਪਗ ਅੱਧੀ ਰਹਿ ਗਈ ਹੈ। ਇਸ ਦਾ ਕਾਰਨ ਮਹਾਮਾਰੀ ਦੌਰਾਨ ਜਮ੍ਹਾਂ ਪੂੰਜੀ ਖ਼ਤਮ ਹੋਣਾ ਅਤੇ ਵਿੱਤੀ ਸੰਪੱਤੀਆਂ ਤੋਂ ਰਿਹਾਇਸ਼ ਵਰਗੀਆਂ ਭੌਤਿਕ ਸੰਪਤੀਆਂ ਵਿੱਚ ਤਬਦੀਲ ਹੋਣ ਜਿਹੇ ਵਿਵਹਾਰਕ ਪਰਿਵਰਤਨ ਹਨ। ਪਾਤਰਾ ਨੇ ਕਿਹਾ, ‘ਆਉਣ ਵਾਲੇ ਸਮੇਂ ਵਿੱਚ ਆਮਦਨੀ ਵਿੱਚ ਵਾਧੇ ਤੋਂ ਉਤਸ਼ਾਹਿਤ ਹੋ ਕੇ ਪਰਿਵਾਰ ਆਪਣੀਆਂ ਵਿੱਤੀ ਸੰਪਤੀਆਂ ਬਣਾਉਣਗੇ... ਇਹ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਪਰਿਵਾਰਾਂ ਦੀਆਂ ਵਿੱਤੀ ਸੰਪਤੀਆਂ 2011-17 ਦੌਰਾਨ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ 10.6 ਫੀਸਦੀ ਤੋਂ ਵਧ ਕੇ 2017-23 (ਮਹਾਂਮਾਰੀ ਸਾਲ ਨੂੰ ਛੱਡ ਕੇ) ਦੌਰਾਨ 11.5 ਫੀਸਦੀ ਹੋ ਗਈ ਹੈ।’ ਉਨ੍ਹਾਂ ਕਿਹਾ ਕਿ ਮਹਾਮਾਰੀ ਮਗਰੋਂ ਉਨ੍ਹਾਂ ਦੀ ਭੌਤਿਕ ਬੱਚਤ ਵੀ ਜੀਡੀਪੀ ਦੇ 12 ਫੀਸਦੀ ਤੋਂ ਵੱਧ ਹੋ ਗਈ ਹੈ ਅਤੇ ਹੋਰ ਵੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ 2010-11 ਵਿੱਚ ਇਹ ਅੰਕੜਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ 16 ਫੀਸਦੀ ਤੱਕ ਪਹੁੰਚ ਗਿਆ ਸੀ। -ਪੀਟੀਆਈ

Advertisement

Advertisement