ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੁਸ਼ਿਆਰਪੁਰ ਹਲਕਾ: ਕਾਂਗਰਸ ਦੀ ਅਜਾਰੇਦਾਰੀ ਦੀ ਥਾਂ ਗੱਠਜੋੜਾਂ ਨੇ ਲਈ

07:32 AM May 22, 2024 IST

ਹਰਪ੍ਰੀਤ ਕੌਰ
ਹੁਸ਼ਿਆਰਪੁਰ, 21 ਮਈ
ਬਾਕੀ ਹਲਕਿਆਂ ਵਾਂਗ ਹੁਸ਼ਿਆਰਪੁਰ ਲੋਕ ਸਭਾ ਹਲਕੇ ’ਚ ਵੀ ਇਸ ਵਾਰ ਸਾਰੀਆਂ ਪ੍ਰਮੁੱਖ ਪਾਰਟੀਆਂ ਬਿਨਾਂ ਕਿਸੇ ਗੱਠਜੋੜ ਦੇ ਚੋਣ ਲੜ ਰਹੀਆਂ ਹਨ। ਕਾਂਗਰਸ ਨੂੰ ਬੇਸ਼ੱਕ ਖੱਬੀਆਂ ਪਾਰਟੀਆਂ ਦਾ ਸਮਰਥਨ ਹਾਸਲ ਹੈ ਪਰ ਇਸ ਨੂੰ ਗੱਠਜੋੜ ਨਹੀਂ ਕਿਹਾ ਜਾ ਸਕਦਾ। ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਆਜ਼ਾਦਾਨਾ ਤੌਰ ’ਤੇ ਚੋਣ ਲੜ ਰਹੀਆਂ ਹਨ।
ਕਿਸੇ ਜ਼ਮਾਨੇ ’ਚ ਕਾਂਗਰਸ ਇੱਥੋਂ ਆਪਣੇ ਦਮ ’ਤੇ ਚੋਣ ਜਿੱਤਦੀ ਰਹੀ ਹੈ। ਐਮਰਜੈਂਸੀ ਤੋਂ ਬਾਅਦ 1977 ’ਚ ਹੋਈਆਂ ਚੋਣਾਂ ਵਿੱਚ ਭਾਰਤੀ ਲੋਕ ਦਲ ਦੇ ਚੌਧਰੀ ਬਲਵੀਰ ਸਿੰਘ ਨੇ ਵੀ ਆਪਣੇ ਬਲਬੂਤੇ ’ਤੇ ਜਿੱਤ ਹਾਸਲ ਕੀਤੀ। ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ ਅਤੇ ਕਮਲ ਚੌਧਰੀ ਵਰਗੇ ਆਗੂ ਵੀ ਕਾਂਗਰਸ ਦੀ ਟਿਕਟ ’ਤੇ ਬਿਨਾਂ ਕਿਸੇ ਗੱਠਜੋੜ ਤੋਂ ਜਿੱਤਦੇ ਰਹੇ ਪਰ ਪਿਛਲੀਆਂ ਕੁਝ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਬਿਨਾਂ ਕਿਸੇ ਦੂਜੀ ਪਾਰਟੀ ਦਾ ਸਹਾਰਾ ਲਏ ਕੋਈ ਪਾਰਟੀ ਲੋਕ ਸਭਾ ’ਚ ਆਪਣਾ ਨੁਮਾਇੰਦਾ ਨਹੀਂ ਭੇਜ ਸਕੀ। ਭਾਰਤੀ ਜਨਤਾ ਪਾਰਟੀ ਨੇ ਸਾਲ 1989 ’ਚ ਇਕੱਲਿਆਂ ਇਹ ਸੀਟ ਲੜੀ ਪਰ ਚੌਥੇ ਨੰਬਰ ’ਤੇ ਰਹੀ। ਸਾਲ 1992 ’ਚ ਉਮੀਦਵਾਰ ਬਦਲਿਆ ਪਰ ਤੀਜਾ ਸਥਾਨ ਹਾਸਿਲ ਹੋਇਆ। ਸਾਲ 1996 ’ਚ ਵੀ ਇਹੀ ਸਥਿਤੀ ਰਹੀ। ਸਾਲ 1998 ’ਚ ਅਕਾਲੀ ਦਲ ਨਾਲ ਗੱਠਜੋੜ ਹੋਣ ਤੋਂ ਬਾਅਦ ਭਾਜਪਾ ਨੇ ਇਹ ਸੀਟ ਜਿੱਤੀ। ਉਦੋਂ ਤੋਂ ਲੈ ਕੇ ਹੁਣ ਤੱਕ ਗੱਠਜੋੜ ਚੱਲਦਾ ਰਿਹਾ ਹੈ, ਇਹ ਪਹਿਲੀ ਵਾਰ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਹਮੋ-ਸਾਹਮਣੇ ਹਨ। ਸ਼੍ਰੋਮਣੀ ਅਕਾਲੀ ਦਲ ਨੇ 1985 ’ਚ ਇੱਥੋਂ ਆਪਣਾ ਉਮੀਦਵਾਰ ਖੜ੍ਹਾ ਕੀਤਾ ਤਾਂ ਡੇਢ ਲੱਖ ਦੇ ਕਰੀਬ ਵੋਟ ਪਈ।
ਇਹ ਹੀ ਹਾਲ ਬਾਕੀ ਪਾਰਟੀਆਂ ਦਾ ਹੈ। ਬਹੁਜਨ ਸਮਾਜ ਪਾਰਟੀ ਦਾ ਭਾਵੇਂ ਇਸ ਹਲਕੇ ਵਿੱਚ ਬਹੁਤ ਪ੍ਰਭਾਵ ਹੈ ਪਰ ਇਕੱਲਿਆਂ ਤੌਰ ’ਤੇ ਇੱਥੋਂ ਕਦੀ ਜਿੱਤ ਨਹੀਂ ਸਕੀ। ਸਿਰਫ਼ 1996 ਵਿੱਚ ਪਾਰਟੀ ਦੇ ਮੁਖੀ ਕਾਂਸ਼ੀ ਰਾਮ ਇੱਥੋਂ ਜਿੱਤੇ ਸਨ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੀ ਇੱਥੋਂ ਉਮੀਦਵਾਰ ਖੜ੍ਹੇ ਕਰਦੀ ਰਹੀ ਹੈ ਪਰ ਅੱਜ ਤੱਕ ਸਫਲਤਾ ਨਹੀਂ ਮਿਲੀ। ਸਾਲ 2004 ’ਚ ਕਾਂਗਰਸ ਨੇ ਆਪਣਾ ਉਮੀਦਵਾਰ ਖੜ੍ਹਾ ਨਾ ਕਰ ਕੇ ਜਦੋਂ ਸੀਪੀਆਈ(ਐੱਮ) ਨੂੰ ਸਮਰਥਨ ਦਿੱਤਾ ਤਾਂ ਪਾਰਟੀ ਉਮੀਦਵਾਰ ਦੂਜੇ ਸਥਾਨ ’ਤੇ ਰਿਹਾ। ਆਮ ਆਦਮੀ ਪਾਰਟੀ ਦੀ ਤੀਜੀ ਚੋਣ ਹੈ। ਸਾਲ 2014 ਵਿੱਚ ਪਾਰਟੀ ਦੀ ਉਮੀਦਵਾਰ ਯਾਮਿਨੀ ਗੋਮਰ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ 2019 ਵਿੱਚ ਡਾ. ਰਵਜੋਤ ਚੌਥੇ ਸਥਾਨ ’ਤੇ ਰਹੇ। ਸੂਬੇ ਵਿੱਚ ਸੱਤਾ ’ਚ ਆਉਣ ਤੋਂ ਬਾਅਦ ਇਸ ਵਾਰ ਪਾਰਟੀ ਮਜ਼ਬੂਤ ਸਥਿਤੀ ’ਚ ਹੈ। ਪਿਛਲੀਆਂ ਚੋਣਾਂ ਦੇ ਨਤੀਜਿਆਂ ’ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਹੁਣ ਤੱਕ ਹੋਈਆਂ ਚੋਣਾਂ ਵਿੱਚ ਸਭ ਤੋਂ ਵੱਧ ਵੋਟ 1977 ’ਚ ਭਾਰਤੀ ਲੋਕ ਦਲ ਦੇ ਉਮੀਦਵਾਰ ਚੌਧਰੀ ਬਲਵੀਰ ਸਿੰਘ ਨੂੰ ਪਈ। ਉਨ੍ਹਾਂ ਨੂੰ 61.95 ਫ਼ੀਸਦੀ ਵੋਟਾਂ ਪਈਆਂ। ਉਨ੍ਹਾਂ ਨੇ ਕਾਂਗਰਸ ਦੇ ਦਰਬਾਰਾ ਸਿੰਘ ਨੂੰ ਹਰਾਇਆ ਸੀ। ਸਭ ਤੋਂ ਘੱਟ ਵੋਟ 2014 ’ਚ ਭਾਜਪਾ ਦੇ ਵਿਜੇ ਸਾਂਪਲਾ ਨੂੰ ਪਈਆਂ।
ਉਨ੍ਹਾਂ ਨੂੰ 23.34 ਫ਼ੀਸਦੀ ਵੋਟ ਪੋਲ ਹੋਈ। ਇਸ ਦਾ ਇਕ ਕਾਰਨ ਉਮੀਦਵਾਰਾਂ ਦੀ ਗਿਣਤੀ ਵਧਣਾ ਕਿਹਾ ਜਾ ਸਕਦਾ ਹੈ। ਇਸ ਦੇ ਨਾਲ-ਨਾਲ ਗੱਠਜੋੜ ਅਤੇ ਵਿਰੋਧੀ ਪਾਰਟੀਆਂ ਦੀ ਉਸ ਸਮੇਂ ਕਿੰਨੀ ਲੋਕਪ੍ਰਿਯਤਾ ਸੀ, ਇਸ ਦਾ ਵੀ ਅਸਰ ਪਿਆ। 1977 ’ਚ ਸਭ ਤੋਂ ਘੱਟ 5 ਉਮੀਦਵਾਰਾਂ ਨੇ ਚੋਣ ਲੜੀ ਅਤੇ 1996 ’ਚ ਸਭ ਤੋਂ ਵੱਧ 20 ਉਮੀਦਵਾਰ ਚੋਣ ਮੈਦਾਨ ’ਚ ਉੱਤਰੇ।

Advertisement

Advertisement
Advertisement