ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਮੀਦ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਅਸਥਾਈ ਹੈ: ਉਮਰ

06:19 AM Jan 03, 2025 IST
ਸ੍ਰੀਨਗਰ ਵਿੱਚ ਇਕ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਉਮਰ ਅਬਦੁੱਲਾ ਤੇ ਉਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ। -ਫੋਟੋ: ਏਐੱਨਆਈ

ਸ੍ਰੀਨਗਰ, 2 ਜਨਵਰੀ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਆਸ ਪ੍ਰਗਟਾਈ ਕਿ ਜੰਮੂ ਕਸ਼ਮੀਰ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਅਸਥਾਈ ਹੈ ਅਤੇ ਕੇਂਦਰ ਸਰਕਾਰ ਸੂਬੇ ਦਾ ਦਰਜਾ ਬਹਾਲ ਕਰਨ ਦਾ ਵਾਅਦਾ ਪੂਰਾ ਕਰੇਗੀ। ਇੱਥੇ ਸ਼ੇਰ-ਏ-ਕਸ਼ੀਮਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (ਐੱਸਕੇਆਈਸੀਸੀ) ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਮਰ ਅਬਦੁੱਲਾ ਨੇ ਕਿਹਾ, ‘‘ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਆਪਣਾ ਸੂਬੇ ਦਾ ਦਰਜਾ ਵਾਪਸ ਲੈਣਾ ਹੈ। ਅਸੀਂ ਲੋਕ ਹੁਣ ਆਸ ਕਰ ਰਹੇ ਹਾਂ ਕਿ ਸਾਡੇ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣਗੇ। ਸਭ ਤੋਂ ਵੱਡਾ ਵਾਅਦਾ ਸੂਬੇ ਦਾ ਦਰਜਾ ਬਹਾਲ ਕਰਨਾ ਹੈ।’’ ਉਨ੍ਹਾਂ ਕਿਹਾ, ‘‘ਸੁਪਰੀਮ ਕੋਰਟ ਨੇ ਵੀ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸੂਬੇ ਦਾ ਦਰਜਾ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ। ਉਦੋਂ ਤੋਂ ਇਕ ਸਾਲ ਲੰਘ ਚੁੱਕਾ ਹੈ ਅਤੇ ਸਾਡਾ ਮੰਨਣਾ ਹੈ ਕਿ ਇਕ ਸਾਲ ਕਾਫੀ ਹੁੰਦਾ ਹੈ।’’ ਮੁੱਖ ਮੰਤਰੀ ਨੇ ਆਪਣੀ ਦੋ ਮਹੀਨੇ ਪੁਰਾਣੀ ਸਰਕਾਰ ਨੂੰ ਦਰਪੇਸ਼ ਵੱਖ ਵੱਖ ਮੁੱਦਿਆਂ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਨੂੰ ਉਪ ਰਾਜਪਾਲ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਹੈ। ਅਬਦੁੱਲਾ ਨੇ ਕਿਹਾ, ‘‘ਸਾਨੂੰ ਸੱਤਾ ਵਿੱਚ ਆਏ ਦੋ ਮਹੀਨੇ ਦੋ ਥੋੜਾ ਵੱਧ ਸਮਾਂ ਹੋ ਗਿਆ ਹੈ। ਸਾਨੂੰ ਇਹ ਸਮਝਣ ਵਿੱਚ ਸਮਾਂ ਲੱਗਾ ਕਿ ਯੂਟੀ ਸਰਕਾਰ ਕਿਵੇਂ ਕੰਮ ਕਰਦੀ ਹੈ। ਅਸੀਂ ਪਹਿਲਾਂ ਵੀ ਸਰਕਾਰ ਚਲਾ ਚੁੱਕੇ ਹਾਂ ਪਰ ਉਸ ਸਰੂਪ ਤੇ ਮੌਜੂਦਾ ਸਰੂਪ ਵਿੱਚ ਕਾਫੀ ਫ਼ਰਕ ਹੈ।’’ -ਪੀਟੀਆਈ

Advertisement

ਸੱਤਾ ਦੇ ਦੋ ਕੇਂਦਰ ਕਿਸੇ ਲਈ ਲਾਹੇਵੰਦ ਨਹੀਂ: ਅਬਦੁੱਲਾ

ਸ੍ਰੀਨਗਰ:

ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਸਨ ਦਾ ‘ਹਾਈਬ੍ਰਿਡ ਮਾਡਲ’ ਕਿਸੇ ਲਈ ਵੀ ਫਾਇਦੇਮੰਦ ਨਹੀਂ ਹੈ ਅਤੇ ਜਦੋਂ ਸੱਤਾ ਦਾ ਇਕ ਹੀ ਕੇਂਦਰ ਹੁੰਦਾ ਹੈ ਤਾਂ ਤੰਤਰ ਬਿਹਤਰ ਢੰਗ ਨਾਲ ਕੰਮ ਕਰਦਾ ਹੈ। ਸ਼ਾਸਨ ਦੇ ‘ਹਾਈਬ੍ਰਿਡ ਮਾਡਲ’ ਤੋਂ ਉਨ੍ਹਾਂ ਦਾ ਮਤਲਬਬ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਰ ਕੇ ਜੰਮ ਕਸ਼ਮੀਰ ਦੇ ਉਪ ਰਾਜਪਾਲ ਕੋਲ ਸ਼ਾਸਨ ਨਾਲ ਜੁੜੀਆਂ ਕਈ ਸੰਵਿਧਾਨਕ ਸ਼ਕਤੀਆਂ ਹੋਣ ਤੋਂ ਹੈ। -ਪੀਟੀਆਈ

Advertisement

Advertisement