ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਦੇ ਏਕੇ ਸਦਕਾ ਸਮੱਸਿਆ ਹੱਲ ਹੋਣ ਦੀ ਆਸ

11:49 AM Oct 14, 2024 IST
ਨਥਾਣਾ ਵਿੱਚ ਧਰਨਾਕਾਰੀਆਂ ਨੂੰ ਜਲੇਬੀਆਂ ਵਰਤਾਉਂਦਾ ਹੋਇਆ ਸੇਵਾਦਾਰ।

ਭਗਵਾਨ ਦਾਸ ਗਰਗ
ਨਥਾਣਾ, 13 ਅਕਤੂਬਰ
ਛੱਪੜਾਂ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਇਥੇ ਚੱਲ ਰਹੇ ਪੱਕੇ ਮੋਰਚੇ ਦਾ ਇੱਕ ਮਹੀਨਾ ਸਫ਼ਲਤਾ ਪੂਰਵਕ ਬੀਤ ਜਾਣ ’ਤੇ ਧਰਨਾਕਾਰੀਆਂ ਵੱਲੋਂ ਜਲੇਬੀਆਂ ਦਾ ਲੰਗਰ ਲਾਇਆ ਗਿਆ। ਝੋਨੇ ਦੀ ਖਰੀਦ ਮਾਮਲੇ ਨੂੰ ਲੈ ਕੇ ਜਥੇਬੰਦੀ ਦੇ ਵਧੇਰੇ ਆਗੂ ਅੱਜ ਦੇ ਰੇਲ ਰੋਕੂ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਂਜ ਸਥਾਨਕ ਪੱਧਰ ਦੇ ਆਗੂ ਅਤੇ ਵੱਡੀ ਗਿਣਤੀ ਕਿਸਾਨ ਧਰਨੇ ’ਚ ਸ਼ਾਮਲ ਹੋਏ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਜਸਵੰਤ ਸਿੰਘ ਗੋਰਾ, ਗੁਰਮੇਲ ਸਿੰਘ, ਬਹਾਦਰ ਸਿੰਘ, ਕਮਲਜੀਤ ਕੌਰ ਅਤੇ ਰਣਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਾਣੀ ਦੀ ਨਿਕਾਸੀ ਖਾਤਰ ਲੜੇ ਜਾ ਰਹੇ ਸੰਘਰਸ਼ ਵਿੱਚ ਡਟਵਾਂ ਸਾਥ ਦਿੱਤਾ ਹੈ। ਬੁਲਾਰਿਆਂ ਧਰਨੇ ਦੀਆਂ ਇੱਕ ਮਹੀਨੇ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਵੀ ਕੀਤਾ। ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਸਮੂਹਿਕ ਸਹਿਯੋਗ ਬਗੈਰ ਕੋਈ ਵੀ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਛੱਪੜਾਂ ਨੂੰ ਗੰਦੇ ਪਾਣੀ ਤੋਂ ਖਾਲੀ ਕਰਨ ਲਈ ਹੁਣ ਅਧਿਕਾਰੀ ਵੀ ਸਰਗਰਮੀ ਦਿਖਾ ਰਹੇ ਹਨ ਜਿਸ ਨਾਲ ਆਉਂਦੇ ਦਿਨਾਂ ਵਿੱਚ ਛੱਪੜਾਂ ਦੀ ਪੁਟਾਈ ਦਾ ਕੰਮ ਚਾਲੂ ਹੋ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਹੋਣ ਤੱਕ ਧਰਨਾ ਜਾਰੀ ਰਹੇਗਾ। ਅੱਜ ਧਰਨਾ 31ਵੇਂ ਦਿਨ ਵੀ ਜਾਰੀ ਰਿਹਾ। ਦੁਪਹਿਰ ਸਮੇਂ ਰੋਜ਼ਾਨਾ ਦੇ ਲੰਗਰ ਦੇ ਨਾਲ-ਨਾਲ ਜਲੇਬੀਆਂ ਦਾ ਲੰਗਰ ਵੀ ਵਰਤਾਇਆ ਗਿਆ।

Advertisement

Advertisement