ਮਿਨੀ ਮੈਰਾਥਨ ਕਰਵਾ ਕੇ ਨਸ਼ਿਆਂ ਦੇ ਖਾਤਮੇ ਦਾ ਹੋਕਾ
08:08 AM Aug 27, 2024 IST
Advertisement
ਪੱਤਰ ਪ੍ਰੇਰਕ
ਟਾਂਡਾ, 26 ਅਗਸਤ
ਇੱਥੇ ਅੱਜ ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਹੋਕਾ ਦੇਣ ਲਈ ਮਿਨੀ ਮੈਰਾਥਨ ਕਰਵਾਈ ਗਈ। ਇਸ ਦੌੜ ਵਿੱਚ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਦੇ ਅਥਲੈਟਿਕ ਸੈਂਟਰ ਅਤੇ ਬਾਸਕਟਬਾਲ ਕਲੱਬ ਦੇ ਖਿਡਾਰੀਆਂ ਨੇ ਹਿੱਸਾ ਲਿਆ। ਥਾਣਾ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਕਰਵਾਈ ਗਈ ਮੈਰਾਥਨ ਨੂੰ ਮੁੱਖ ਮਹਿਮਾਨ ਡੀਐੱਸਪੀ ਦਵਿੰਦਰ ਸਿੰਘ ਬਾਜਵਾ ਨੇ ਸ਼ੁਰੂ ਕਰਵਾਇਆ। ਇਹ ਦੌੜ ਥਾਣਾ ਟਾਂਡਾ ਤੋਂ ਸ਼ੁਰੂ ਹੋ ਕੇ ਬਾਬਾ ਬੂਟਾ ਭਗਤ ਰੋਡ , ਬਾਬਾ ਲੱਖ ਦਾਤਾ ਰੋਡ , ਸ਼ਿਮਲਾ ਪਹਾੜੀ , ਤਹਿਸੀਲ ਰੋਡ ਅਤੇ ਟਾਂਡਾ ਪੁੱਲੀ ਤੋਂ ਥਾਣਾ ਟਾਂਡਾ ਤੱਕ ਲਗਾਈ ਗਈ।
ਥਾਣਾ ਮੁਖੀ ਨਾਗਰਾ ਨੇ ਦੱਸਿਆ ਕਿ ਭਲਕੇ 27 ਅਗਸਤ ਨੂੰ ਸਵੇਰੇ ਪੁਲੀਸ ਲਾਈਨ ਹੁਸ਼ਿਆਰਪੁਰ ਤੋਂ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਮੌਕੇ ਡੀਐੱਸਪੀ ਬਾਜਵਾ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਬੇਹੱਦ ਕਾਰਗਰ ਸਾਧਨ ਹਨ। ਇਸ ਮੌਕੇ ਕੋਚ ਕੁਲਵੰਤ ਸਿੰਘ ਅਤੇ ਬ੍ਰਿਜ ਮੋਹਨ ਵੀ ਮੌਜੂਦ ਸਨ।
Advertisement
Advertisement