For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਦੀ ਰੈਲੀ ਮੌਕੇ ਕਾਲੇ ਝੰਡੇ ਦਿਖਾਉਣ ਵਾਲਿਆਂ ਦਾ ਸਨਮਾਨ

08:51 AM Apr 09, 2024 IST
ਮੁੱਖ ਮੰਤਰੀ ਦੀ ਰੈਲੀ ਮੌਕੇ ਕਾਲੇ ਝੰਡੇ ਦਿਖਾਉਣ ਵਾਲਿਆਂ ਦਾ ਸਨਮਾਨ
ਕਿਸਾਨਾਂ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ
ਟੋਹਾਣਾ, 8 ਅਪਰੈਲ
ਇੱਥੇ ਅਨਾਜ ਮੰਡੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਚੋਣ ਰੈਲੀ ਦੌਰਾਨ ਕਿਸਾਨਾਂ ਵੱਲੋਂ ਕਾਲੇ ਝੰਡੇ ਦਿਖਾਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਇਸ ਰੈਲੀ ਦੌਰਾਨ ਜਦੋਂ ਸਿਰਸਾ ਤੋਂ ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਨੇ ਬੋਲਣਾ ਚਾਹਿਆ ਤਾਂ ਰੈਲੀ ਵਿੱਚ ਸ਼ਾਮਲ ਕਿਸਾਨਾਂ ਜੱਥੇਬੰਦੀ ਦੇ ਅੱਠ ਕਾਰਕੁਨਾਂ ਵੱਲੋਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਲੇ ਝੰਡੇ ਦਿਖਾਏ ਗਏ। ਪੁਲੀਸ ਨੇ ਪੱਗੜੀ ਸੰਭਾਲ ਜੱਟਾ ਬਲਾਕ ਜਾਖਲ ਦੇ ਅੱਠ ਕਿਸਾਨਾਂ ਨੂੰ ਕਾਬੂ ਕਰਕੇ ਸਿਟੀ ਥਾਣੇ ਛੱਡ ਦਿੱਤਾ। ਕਿਸਾਨਾਂ ਨੂੰ ਹਿਰਾਸਤ ਵਿੱਚ ਲਏ ਕਿਸਾਨ ਦਾ ਪਤਾ ਲੱਗਦੇ ਹੀ ਪਿੰਡਾ ਤੋਂ ਕਿਸਾਨ ਪੁੱਜਣੇੇ ਆਰੰਭ ਹੋ ਗਏ ਤੇ ਹਾਲਾਤ ਤਣਾਅਪੂਰਨ ਹੋਣ ’ਤੇ ਡੀਐੱਸਪੀ ਨੇ ਉਨ੍ਹਾਂ ਨੂੰ ਰਾਤ ਨੌਂ ਵਜੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਰਿਹਾਅ ਹੋਏ ਇਨ੍ਹਾਂ ਕਿਸਾਨਾਂ ਦਾ ਪਿੰਡ ਤਲਵਾੜਾ ਪੁੱਜਣ ’ਤੇ ਸਨਮਾਨਿਤ ਕੀਤਾ ਗਿਆ। ਪੰਗੜੀ ਸੰਭਾਲ ਜੱਟਾ ਜੱਥੇਬਦੀ ਦੇ ਬੁਲਾਰਿਆ ਨੇ ਕਿਸਾਨਾਂ ਦੇ ਹਾਰ ਪਾਏ ਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।

Advertisement

Advertisement
Author Image

joginder kumar

View all posts

Advertisement
Advertisement
×