ਜੇਤੂ ਵਿਦਿਆਰਥਣਾਂ ਦਾ ਸਨਮਾਨ
ਪੱਤਰ ਪ੍ਰੇਰਕ
ਬੰਗਾ, 6 ਜੁਲਾਈ
‘ਮਹਿਲਾ ਸਸ਼ਕਤੀਕਰਨ’ ਨੂੰ ਸਮਰਪਿਤ ਵਰ੍ਹੇ ਦੇ ਸੱਤਵੇਂ ਸਮਾਗਮ ਦੌਰਾਨ ‘ਸਾਹਿਤ ਉਚਾਰਨ ਮੁਕਾਬਲਾ’ ਕਰਵਾਇਆ ਗਿਆ। ਇਹ ਮੁਕਾਬਲਾ ਡਾ. ਹਰਚਰਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਾਪੜ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ ਦੀਆਂ ਬਾਰ੍ਹਵੀਂ ਤੇ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਤਰਨਪ੍ਰੀਤ, ਸੋਨੀਆ, ਹਰਪ੍ਰੀਤ, ਹਰਜੋਤ, ਹਰਦੀਪ, ਅਰਸ਼ਦੀਪ ਨੇ ਗੀਤਾਂ, ਕਵਿਤਾਵਾਂ ਤੇ ਵਿਚਾਰਾਂ ਰਾਹੀਂ ਪੇਸ਼ਕਾਰੀਆਂ ਕੀਤੀਆਂ। ਵਿਦਿਆਰਥਣਾਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਅਤੇ ਫੁੱਲਮਾਲਾਵਾਂ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਦੀ ਰਸਮ ਨਿਭਾਉਂਦਿਆਂ ਪ੍ਰਿੰਸੀਪਲ ਪਰਮਜੀਤ ਕੌਰ ਪੀਈਐੱਸ ਨੇ ਸੰਸਥਾ ਦੇ ਸਾਹਿਤ ਖੇਤਰ ਵਿੱਚ ਕੀਤੇ ਉੱਦਮਾਂ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਰਜਨੀ ਸ਼ਰਮਾ ਨੇ ਕੁੜੀਆਂ ਨੂੰ ਆਪਣੀ ਮੰਜ਼ਿਲ ਵੱਲ ਤੁਰੇ ਰਹਿਣ ਦੀ ਪ੍ਰੇਰਨਾ ਦਿੱਤੀ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਅਤੇ ਪਸਵਕ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਸੰਸਥਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਸਮਾਗਮ ਵਿੱਚ ਪਿਆਰਾ ਲਾਲ ਬੰਗੜ, ਸਤਪਾਲ ਸਾਹਲੋਂ, ਦਵਿੰਦਰ ਬੇਗ਼ਮਪੁਰੀ, ਬਿੰਦਰ ਮੱਲ੍ਹਾਬੇਦੀਆਂ ਆਦਿ ਵੀ ਸ਼ਾਮਲ ਸਨ।