For the best experience, open
https://m.punjabitribuneonline.com
on your mobile browser.
Advertisement

ਜ਼ਿਲ੍ਹੇ ਵਿੱਚੋਂ ਪੁਜੀਸ਼ਨਾਂ ਲੈਣ ਵਾਲੇ ਪਾੜ੍ਹਿਆਂ ਦਾ ਸਨਮਾਨ

07:07 AM Jul 06, 2024 IST
ਜ਼ਿਲ੍ਹੇ ਵਿੱਚੋਂ ਪੁਜੀਸ਼ਨਾਂ ਲੈਣ ਵਾਲੇ ਪਾੜ੍ਹਿਆਂ ਦਾ ਸਨਮਾਨ
ਸਕੂਲ ਦਾ ਸਟਾਫ ਅੱਵਲ ਆਉਣ ਵਾਲੇ ਵਿਦਿਆਰਥੀਆਂ ਨਾਲ।
Advertisement

ਮੁਕੰਦ ਸਿੰਘ ਚੀਮਾ
ਸੰਦੌੜ, 5 ਜੁਲਾਈ
ਐੱਨਐੱਮਐੱਮਐਸ ਦੇ ਇਮਤਿਹਾਨ ਵਿਚ ਸਰਕਾਰੀ ਹਾਈ ਸਕੂਲ ਮੁਬਾਰਕਪਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ 109 ਅੰਕ ਹਾਸਲ ਕਰਦਿਆਂ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਜਦੋਂਕਿ ਸਾਨੀਆ ਨੇ 94 ਅੰਕ ਹਾਸਲ ਕਰਦਿਆਂ ਦਸਵਾਂ, ਦਮਨਪ੍ਰੀਤ ਕੌਰ ਨੇ 88 ਅੰਕਾਂ ਨਾਲ 21ਵਾਂ ਅਤੇ ਜਸ਼ਨਪ੍ਰੀਤ ਸਿੰਘ ਨੇ 83 ਅੰਕਾਂ ਨਾਲ 28ਵਾਂ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਦਾ ਜ਼ਿਲ੍ਹਾ ਸਿਖਿਆ ਅਫਸਰ (ਸ) ਜਸਵਿੰਦਰ ਕੌਰ ਅਤੇ ਮੁਹੰਮਦ ਅਸਗ਼ਰ ਬਲਾਕ ਨੋਡਲ ਅਫਸਰ ਨੇ ਸਨਮਾਨ ਕੀਤਾ। ਵਿਦਿਆਰਥੀਆਂ ਦਾ ਹੈੱਡਮਿਸਟਰੈਸ ਸ੍ਰੀਮਤੀ ਸ਼ਮਸ਼ਾਦ ਨੇ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਚਾਰ ਸਾਲਾਂ ਤੱਕ ਪ੍ਰਤੀ ਸਾਲ 12000 ਰੁਪਏ ਸਾਲਾਨਾ ਵਜ਼ੀਫਾ ਮਿਲੇਗਾ। ਇਸ ਮੌਕੇ ਐੱਸਐੱਮਸੀ ਕਮੇਟੀ ਦੇ ਚੇਅਰਮੈਨ ਬਾਰੂ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ ਨੋਡਲ ਐੱਨਐੱਮਐੱਮਐੱਸ, ਅਮਰੀਕ ਸਿੰਘ ਕੋ-ਇੰਚਾਰਜ, ਖਾਲਿਦ ਪ੍ਰਵੇਜ਼, ਅਮਨਦੀਪ ਸ਼ਰਮਾ, ਸ਼ਹਿਨੀਲਾ, ਅਮਨਦੀਪ ਕੌਰ, ਪਰਮਜੀਤ ਕੌਰ, ਹਰਪ੍ਰੀਤ ਸਿੰਘ, ਬਸ਼ੀਰ ਮੁਹੰਮਦ, ਕੁਲਦੀਪ ਸਿੰਘ, ਮੁਹੰਮਦ ਅੱਬਾਸ ਧਾਲੀਵਾਲ, ਦਲਜੀਤ ਕੌਰ, ਮਨਦੀਪ ਕੌਰ ਹਾਜ਼ਰ ਸਨ ।

Advertisement

Advertisement
Author Image

joginder kumar

View all posts

Advertisement
Advertisement
×