ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਾਜਿਕ ਸਾਂਝ ਸੰਸਥਾ ਵੱਲੋਂ ਹੋਣਹਾਰਾਂ ਦਾ ਸਨਮਾਨ

10:51 AM Oct 10, 2024 IST
ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਮੁੱਖ ਮਹਿਮਾਨ ਤੇ ਹੋਰ। -ਫੋਟੋ: ਮਜਾਰੀ

ਪੱਤਰ ਪ੍ਰੇਰਕ
ਬੰਗਾ, 9 ਅਕਤੂਬਰ
ਸਮਾਜਿਕ ਸਾਂਝ ਸੰਸਥਾ ਬੰਗਾ ਵੱਲੋਂ ‘ਟੌਪ ਟਵੈਲਵ’ ਮਿਸ਼ਨ ਤਹਿਤ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਸਮਾਗਮ ਕਰਵਾਇਆ ਗਿਆ। ਸਨਮਾਨ ਦੀ ਰਸਮ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਐੱਮਐੱਸ ਕਰਨ ਹਸਪਤਾਲ ਬੰਗਾ ਨੇ ਨਿਭਾਈ। ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਵਿੱਦਿਅਕ ਖੇਤਰ ’ਚੋਂ ਕਿਰਨਪ੍ਰੀਤ ਕੌਰ ਐੱਮਕਾਮ, ਕਾਜਲ ਐੱਮਐੱਸਸੀ, ਸਿਮਰਨ ਐੱਮਏ ਪੰਜਾਬੀ, ਖੇਡ ਖੇਤਰ ’ਚੋਂ ਬੀਏ ਦੇ ਗੁਰਵਿੰਦਰ ਰਾਮ ਤੇ ਜਸਕਰਨ ਸਿੰਘ ਤੋਂ ਇਲਾਵਾ ਕਲਾ ਅਤੇ ਸੱਭਿਆਚਾਰਕ ਖੇਤਰ ’ਚੋਂ ਮੁਬਾਰਕ ਅਲੀ, ਇੰਦਰਪ੍ਰੀਤ ਕੌਰ, ਅਰਸ਼ਦੀਪ ਗੰਗੜ ਤੇ ਅਮਰਦੀਪ ਸਿੰਘ ਸ਼ਾਮਲ ਰਹੇ। ਇਸ ਦੇ ਨਾਲ ਹੀ ਮਨਜਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਨੂੰ ਵਧੀਆ ਐੱਨਐੱਸਐੱਸ ਵਾਲੰਟੀਅਰ ਅਤੇ ਮਨਜਿੰਦਰ ਕੌਰ ਤੇ ਗੁਰਪ੍ਰੀਤ ਸਿੰਘ ਨੂੰ ਵਧੀਆ ਐੱਨਸੀਸੀ ਕੈਡਿਟ ਵਜੋਂ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਲਜ ਦਾ ਮਾਣ ਦੱਸਿਆ। ਮੰਚ ਦਾ ਸੰਚਾਲਨ ਪ੍ਰੋ. ਗੁਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਦਵਿੰਦਰ ਬੇਗਮਪੁਰੀ, ਅਮਰਜੀਤ ਜੀਂਦੋਵਾਲ, ਕਿਰਪਾਲ ਸਿੰਘ ਬਲਾਕੀਪੁਰ, ਹਰਮਿੰਦਰ ਸਿੰਘ ਤਲਵੰਡੀ ਹਾਜ਼ਰ ਸਨ।

Advertisement

Advertisement