For the best experience, open
https://m.punjabitribuneonline.com
on your mobile browser.
Advertisement

ਕਾਤਲ ਨੂੰ ਸਜ਼ਾ ਦਿਵਾਉਣ ਵਾਲੇ ਵਕੀਲਾਂ ਦਾ ਸਨਮਾਨ

07:06 AM Apr 28, 2024 IST
ਕਾਤਲ ਨੂੰ ਸਜ਼ਾ ਦਿਵਾਉਣ ਵਾਲੇ ਵਕੀਲਾਂ ਦਾ ਸਨਮਾਨ
Advertisement

ਗੁਰਿੰਦਰ ਸਿੰਘ
ਲੁਧਿਆਣਾ, 27 ਅਪਰੈਲ
ਨਿੱਕੀ ਬੱਚੀ ਦਿਲਰੋਜ ਨੂੰ ਜਿੰਦਾ ਦਫ਼ਨਾ ਕੇ ਮੌਤ ਦੇ ਘਾਟ ਉਤਾਰਨ ਵਾਲੀ ਔਰਤ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਵਾਲੇ ਵਕੀਲ ਪਰਉਪਕਾਰ ਸਿੰਘ ਘੁੰਮਣ ਅਤੇ ਬੀਡੀ ਗੁਪਤਾ ਦਾ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸਨਮਾਨ ਕੀਤਾ ਗਿਆ। ਭਾਜਪਾ ਦੇ ਸੀਨੀਅਰ ਆਗੂਆਂ ਜੀਵਨ ਗੁਪਤਾ ਤੇ ਗੁਰਦੀਪ ਸਿੰਘ ਗੋਸ਼ਾ ਨੇ ਐਡਵੋਕੇਟ ਘੁੰਮਣ ਦਾ ਧੰਨਵਾਦ ਕਰਦਿਆਂ ਦੋਹਾਂ ਦਾ ਸਨਮਾਨ ਕੀਤਾ। ਇਸ ਮੌਕੇ ਜੀਵਨ ਗੁਪਤਾ ਨੇ ਕਿਹਾ ਕਿ ਮੁਲਜ਼ਮ ਔਰਤ ਨੀਲਮ ਨੇ ਗੁਆਂਢੀ ਹੋਣ ਦੇ ਨਾਤੇ ਮਨੁੱਖਤਾ ਦੇ ਵਿਸ਼ਵਾਸ਼ ਨੂੰ ਤੋੜਿਆ ਸੀ ਅਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਅਤੇ ਸ੍ਰੀ ਗੁਪਤਾ ਦੀਆਂ ਠੋਸ ਦਲੀਲਾਂ ਤੇ ਯੋਗ ਅਗਵਾਈ ਸਦਕਾ ਹੀ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਅਤੇ ਸ੍ਰੀ ਘੁੰਮਣ ਨੇ ਇਹ ਸਾਰਾ ਕੇਸ ਨਿਸ਼ਕਾਮ ਸੇਵਾ ਵਜੋਂ ਲੜਿਆ ਹੈ ਅਤੇ ਸਮਾਜ ਅੰਦਰ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਭਾਜਪਾ ਬੁਲਾਰੇ ਗੁਰਦੀਪ ਸਿੰਘ ਗੋਸਾ ਨੇ ਕਿਹਾ ਕਿ ਇਸ ਦਿਲਕੰਬਾਊ ਘਟਨਾ ਦਾ ਫ਼ੈਸਲਾ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਸਾਲ ਬਣੇਗਾ। ਇਸ ਮੌਕੇ ਭਾਜਪਾ ਲੀਗਲ ਸੈੱਲ ਦੇ ਕਨਵੀਨਰ ਕੇਜੀ ਸ਼ਰਮਾ, ਹਿਮਾਂਸ਼ੂ ਜਿੰਦਲ, ਅਮਿਤ ਗੋਸਾਈ, ਐਡਵੋਕੇਟ ਅਵਦੇਸ਼ ਚੌਰਸੀਆ ਅਤੇ ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×