ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਜੁਲਾਈ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ ਹੈ। ਉਹ ਅੱਜ ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਵੱਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਢਾਹ ਲਾਉਣ ਲਈ ਕੁੱਝ ਲੋਕ ਯੋਜਨਵੱਧ ਤਰੀਕੇ ਨਾਲ ਸਾਜ਼ਿਸ਼ਾਂ ਰੱਚ ਰਹੇ ਹਨ ਜਨਿ੍ਹਾਂ ਦਾ ਮੁਕਾਬਲਾ ਇਕਜੁੱਟ ਹੋ ਕੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੀ ਇਕੱਤਰ ਹੋ ਕੇ ਦਿੱਤਾ ਜਾ ਸਕਦਾ ਹੈ। ਉਨ੍ਹਾਂ ਟਰੱਸਟ ਦੇ ਮੁਖੀ ਮਾਤਾ ਵਿਪਨਪ੍ਰੀਤ ਕੌਰ ਦੀ ਅਗਵਾਈ ਹੇਠ ਚੱਲ ਰਹੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਮਾਤਾ ਵਿਪਨਪ੍ਰੀਤ ਕੌਰ ਦੀ ਅਗਵਾਈ ਹੇਠ ਸੰਗਤ ਵੱਲੋਂ ਸਿੰਘ ਸਾਹਿਬ ਦਾ ਸਨਮਾਨ ਕੀਤਾ ਗਿਆ। ਟਰੱਸਟ ਦੇ ਸੇਵਾਦਾਰ ਇੰਦਰਜੀਤ ਸਿੰਘ ਸ਼ੰਟੀ ਨੇ ਟਰੱਸਟ ਦੀਆਂ ਸਰਗਰਮੀਆਂ ਬਾਰੇ ਰੌਸ਼ਨੀ ਪਾਈ। ਇਸ ਮੌਕੇ ਨਾਨਕਸਰ ਸੰਪਰਦਾ ਤੋਂ ਬਾਬਾ ਤਜਿੰਦਰ ਸਿੰਘ ਜਿੰਦੂ, ਈਸ਼ਵਰ ਸਿੰਘ ਦੋਰਾਹਾ, ਕਥਾਵਾਚਕ ਗਿਆਨੀ ਹਰਦੀਪ ਸਿੰਘ, ਤਰਨਜੀਤ ਸਿੰਘ ਗੁਰਮੇਲ ਮੈਡੀਕਲ, ਤਜਿੰਦਰ ਸਿੰਘ ਗਿਲਹੋਤਰਾ, ਨਵਦੀਪ ਸਿੰਘ ਪੈਨੀ, ਅਮਰਜੀਤ ਕੌਰ ਵੋਹਰਾ ਅਤੇ ਰੋਜ਼ੀ ਕੌਰ ਵੀ ਹਾਜ਼ਰ ਸਨ।