ਭੁੱਲਰਹੇੜੀ ਗਰਿੱਡ ਦਾ ਕੰਮ ਸ਼ੁਰੂ ਕਰਵਾਉਣ ’ਤੇ ਰਾਜਵਿੰਦਰ ਘੁੱਲੀ ਦਾ ਸਨਮਾਨ
ਬੀਰਬਲ ਰਿਸ਼ੀ
ਧੂਰੀ, 2 ਦਸੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ਦੇ ਇੰਚਾਰਜ ਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਦਾ ਅੱਜ ਡੇਰਾ ਬਾਬਾ ਸਾਉਲ ਦਾਸ ਪਿੰਡ ਭੁੱਲਰਹੇੜੀ ’ਚ ਡੇਰੇ ਦੇ ਪ੍ਰਬੰਧਕ ਤੇ ਮਹੰਤ ਬਾਬਾ ਸੁਖਦੇਵ ਦਾਸ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਸ੍ਰੀ ਘੁੱਲੀ ਦਾ ਇਹ ਸਨਮਾਨ 66 ਕੇਵੀ ਗਰਿੱਡ ਭੁੱਲਰਹੇੜੀ ਦਾ ਕੰਮ ਚਲਾਵਾਉਣ ਲਈ ਕੀਤਾ ਗਿਆ।
ਇਸ ਮੌਕੇ ਪਤਵੰਤਿਆਂ ਨੇ ਗਰਿੱਡ ਚਾਲੂ ਕਰਵਾਉਣ ਲਈ ਲੜੇ ਸੰਘਰਸ਼ ਤਹਿਤ 107 ਦਿਨ ਪੱਕੇ ਧਰਨੇ ’ਤੇ ਸੌ ਫੀਸਦੀ ਹਾਜ਼ਰੀ ਦੇਣ ਵਾਲੇ ਪਿੰਡ ਦੇ ਬਜ਼ਰਗ ਮਾਘ ਦਾ ਵੀ ਸਨਮਾਨ ਕੀਤਾ। ਸ਼ੂਗਰਕੇਨ ਸੁਸਾਇਟੀ ਦੇ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ‘ਆਪ’ ਆਗੂ ਜਤਿੰਦਰ ਸਿੰਘ ਗੋਲੂ, ਸਰਪੰਚ ਜਸਵੀਰ ਕੌਰ ਦੇ ਪਤੀ ਕਰਮਜੀਤ ਸਿੰਘ ਪੰਮੀ, ਸਾਬਕਾ ਸਰਪੰਚ ਅਜੀਤ ਸਿੰਘ ਭੁੱਲਰਹੇੜੀ ਨੇ ਕਿਹਾ ਭਾਵੇਂ ਇਹ ਪ੍ਰੋਗਰਾਮ ਡੇਰਾ ਮੁਖੀ ਬਾਬਾ ਸੁਖਦੇਵ ਦਾਸ ਦੀ ਆਸਟਰੇਲੀਆਂ ਆਮਦ ਤੋਂ ਤੁਰੰਤ ਮਗਰੋਂ ਰੱਖਿਆ ਗਿਆ ਸੀ ਪਰ 66 ਕੇਵੀ ਗਰਿੱਡ ਦੀ ਰਸਮੀ ਸ਼ੁਰੂਆਤ ਮੌਕੇ ਇਸ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਲਈ ਖਾਸ ਪ੍ਰੋਗਰਾਮ ਕਰਨ ਦੀ ਤਜਵੀਜ਼ ਹੈ।