For the best experience, open
https://m.punjabitribuneonline.com
on your mobile browser.
Advertisement

ਰੰਜਿਸ਼ ਕਾਰਨ ਘਰ ’ਤੇ ਹਮਲਾ; ਆਟੋ ਨੂੰ ਅੱਗ ਲਾਈ

10:01 AM Jul 05, 2023 IST
ਰੰਜਿਸ਼ ਕਾਰਨ ਘਰ ’ਤੇ ਹਮਲਾ  ਆਟੋ ਨੂੰ ਅੱਗ ਲਾਈ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੁਲਾਈ
ਥਾਣਾ ਜਮਾਲਪੁਰ ਦੇ ਇਲਾਕੇ ਰਾਮ ਨਗਰ ਭਾਮੀਆਂ ਕਲਾਂ ਵਿੱਚ ਵਿੱਚ ਰੰਜਿਸ਼ ਕਾਰਨ ਕੁੱਝ ਲੋਕਾਂ ਨੇ ਇੱਕ ਘਰ ’ਤੇ ਹਮਲਾ ਕਰਕੇ ਕੁੱਟਮਾਰ ਕਰਦਿਆਂ ਘਰ ਦੀ ਭੰਨਤੋੜ ਕੀਤੀ ਅਤੇ ਆਟੋ ਨੂੰ ਅੱਗ ਲਗਾ ਕੇ ਫ਼ਰਾਰ ਹੋ ਗਏ। ਇਸ ਸਬੰਧੀ ਗਲੀ ਨੰਬਰ 5 ਰਾਮ ਨਗਰ ਭਾਮੀਆਂ ਕਲਾਂ ਜਮਾਲਪੁਰ ਵਾਸੀ ਮੁਨੈਨਾ ਦੇਵੀ ਨੇ ਦੱਸਿਆ ਹੈ ਕਿ ਉਸ ਦਾ ਲੜਕਾ ਗੁਰਦੀਪ ਰਾਏ ਸ਼ਾਮ 7 ਵਜੇ ਦੇ ਕਰੀਬ ਦੁੱਧ ਦੇਣ ਲਈ ਜਾ ਰਿਹਾ ਸੀ। ਜਦੋਂ ਉਹ ਡੀ-ਸੈਂਟ ਸਕੂਲ ਭਾਮੀਆਂ ਕਲਾਂ ਪਾਸ ਪੁੱਜਾ ਤਾਂ ਮਨੋਜ ਨੇ ਆਪਣੇ ਨਾਮਲੂਮ ਸਾਥੀਆਂ ਨਾਲ ਮਿਲ ਕੇ ਪੁਰਾਣੀ ਰੰਜਿਸ਼ ਕਾਰਨ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਲੜਕਾ ਆਪਣਾ ਬਚਾਅ ਕਰਕੇ ਘਰ ਆ ਗਿਆ। ਉਕਤ ਲੋਕਾਂ ਨੇ ਤੜਕੇ 4.30 ਵਜੇ ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਟਾਂ ਰੋੜੇ ਘਰ ਉਪਰ ਸੁੱਟੇ। ਉਨ੍ਹਾਂ ਜਦੋਂ ਗੇਟ ਨਹੀਂ ਖੋਲਿਆ ਤਾਂ ਉਹ ਸਾਡੇ ਘਰ ਦੇ ਬਾਹਰ ਖੜ੍ਹੇ ਆਟੋ ਨੂੰ ਅੱਗ ਲਗਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਸਵਰਨ ਚੰਦ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਨੋਜ, ਆਕਾਸ਼ ਝਾਅ, ਅੰਕਿਤ ਝਾਮ, ਅਟਵਾਲ, ਸੁਮਿਤ, ਬਾਦਲ, ਰਾਜਿੰਦਰ (ਮਨੋਜ ਦਾ ਜੀਜਾ), ਸੀਮਾ ਪਤਨੀ ਰਜਿੰਦਰ, ਮਨੋਜ ਦੀ ਭੈਣ‌ ਵਾਸੀਆਨ ਰਾਮ ਨਗਰ ਭਾਮੀਆਂ ਕਲਾਂ ਜਮਾਲਪੁਰ ਸਣੇ ਕੁੱਝ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×