ਹਾਕੀ: ਜਰਮਨੀ ਖ਼ਿਲਾਫ਼ ਲੜੀ ਦੀ ਤਿਆਰੀ ਲਈ ਟਰੇਨਿੰਗ ਕੈਂਪ ਸ਼ੁਰੂ
ਨਵੀਂ ਦਿੱਲੀ, 1 ਅਕਤੂਬਰ
ਹਾਕੀ ਇੰਡੀਆ ਨੇ ਵਿਸ਼ਵ ਚੈਂਪੀਅਨ ਜਰਮਨੀ ਖ਼ਿਲਾਫ਼ ਅਗਾਮੀ ਦੋ ਮੈਚਾਂ ਦੀ ਘਰੇਲੂ ਲੜੀ ਦੀ ਤਿਆਰੀ ਲਈ ਬੰਗਲੂਰੂ ਵਿੱਚ ਸੀਨੀਅਰ ਪੁਰਸ਼ ਕੌਮੀ ਕੋਚਿੰਗ ਕੈਂਪ ਲਈ 40 ਸੰਭਾਵੀ ਖਿਡਾਰੀਆਂ ਦੀ ਚੋਣ ਕੀਤੀ ਹੈ। ਕੈਂਪ ਅੱਜ ਤੋਂ ਸ਼ੁਰੂ ਹੋ ਗਿਆ ਹੈ। ਭਾਰਤੀ ਹਾਕੀ ਟੀਮ ਜਰਮਨੀ ਖਿਲਾਫ਼ 23 ਤੇ 24 ਅਕਤੂੁਬਰ ਨੂੰ ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਵਿੱਚ ਦੋ ਮੈਚ ਖੇਡੇਗੀ। ਅੱਜ ਸ਼ੁਰੂ ਹੋਇਆ ਇਹ ਕੋਚਿੰਗ ਕੈਂਪ 19 ਅਕਤੂਬਰ ਤੱਕ ਚੱਲੇਗਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਿਆ ਕਿ ਇਹ ਕੈਂਪ ਟੀਮ ਨੂੰ ਵਿਸ਼ਵ ਚੈਂਪੀਅਨ ਜਰਮਨੀ ਖਿਲਾਫ਼ ਮੈਚਾਂ ਦੀ ਤਿਆਰੀ ਦਾ ਵਧੀਆ ਮੌਕਾ ਦੇਵੇਗਾ। ਕੈਂਪ ਲਈ ਚੁਣੇ ਗਏ ਸੰਭਾਵੀ ਖਿਡਾਰੀਆਂ ’ਚ ਗੋਲੀਕੀਪਰ ਕ੍ਰਿਸ਼ਨ ਬਹਾਦਰ ਪਾਠਕ, ਪਵਨ, ਸੂਰਜ ਕਰਕੇਰਾ, ਮੋਹਿਤ, ਡਿਫੈਂਡਰ ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ, ਜੁਗਰਾਜ ਸਿੰਘ, ਅਮਨਦੀਪ ਲਾਕੜਾ, ਨੀਲਮ ਸੰਜੀਪ, ਵਰੁਣ ਕੁਮਾਰ, ਯਸ਼ਦੀਪ ਸਿਵਾਚ, ਦਿਪਸਾਨ ਟਿਰਕੀ, ਮਨਦੀਪ ਮੋੜ ਅਤੇ ਮਿਡਫੀਡਰ ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ ਆਦਿ ਸ਼ਾਮਲ ਹਨ। -ਪੀਟੀਆਈ