For the best experience, open
https://m.punjabitribuneonline.com
on your mobile browser.
Advertisement

ਚੀਨ ਓਪਨ: ਅਲਕਰਾਜ਼ ਫਾਈਨਲ ’ਚ ਪੁੱਜਿਆ

07:18 AM Oct 02, 2024 IST
ਚੀਨ ਓਪਨ  ਅਲਕਰਾਜ਼ ਫਾਈਨਲ ’ਚ ਪੁੱਜਿਆ
Advertisement

ਪੇਈਚਿੰਗ:

Advertisement

ਸਪੇਨ ਦਾ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਅੱਜ ਇੱਥੇ ਚੀਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ’ਚ ਪਹੁੰਚ ਗਿਆ। ਉਸ ਨੇ ਸੈਮੀਫਾਈਨਲ ’ਚ ਰੂਸ ਦੇ ਦਾਨਿਲ ਮੈਦਵੇਦੇਵ ਨੂੰ 7-5, 6-3 ਨਾਲ ਹਰਾਇਆ। ਚਾਰ ਗਰੈਂਡ ਵਾਰ ਦੇ ਗਰੈਂਡ ਸਲੈਮ ਜੇਤੂ ਅਲਕਰਾਜ਼ ਦਾ ਇਸ ਜਿੱਤ ਨਾਲ ਰੂਸੀ ਖਿਡਾਰੀ ਖ਼ਿਲਾਫ਼ ਰਿਕਾਰਡ 6-2 ਹੋ ਗਿਆ ਹੈ। ਮੈਚ ਮਗਰੋਂ ਸਪੇਨੀ ਖਿਡਾਰੀ ਅਲਕਰਾਜ਼ ਨੇ ਕਿਹਾ, ‘‘ਮੈਨੂੰ ਇੱਕ ਵਾਰ ਫਿਰ ਮੈਦਾਨ ’ਤੇ ਬਹੁਤ ਵਧੀਆ ਮਹਿਸੂਸ ਹੋਇਆ। ਇਸ ਕਰਕੇ ਮੈਂ ਬਹੁਤ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਇਸ ਤੋਂ ਬਿਹਤਰ ਸੈਮੀਫਾਈਨਲ ਦੀ ਉਮੀਦ ਨਹੀਂ ਕਰ ਸਕਦਾ।’’ ਫਾਈਨਲ ਵਿੱਚ ਅਲਕਰਾਜ਼ ਦਾ ਮੁਕਾਬਲਾ ਜਾਨਿਕ ਸਿੰਨਰ ਜਾਂ ਚੀਨ ਦੇ ਬੂ ਯੁਨਚਾਓਕੇਟੇ ਨਾਲ ਹੋਵੇਗਾ। -ਏਪੀ

Advertisement

Advertisement
Author Image

joginder kumar

View all posts

Advertisement