ਹਾਕੀ: ਜੂਨੀਅਰ ਏਸ਼ੀਆ ਕੱਪ ’ਚ ਭਾਰਤ ਤੇ ਥਾਈਲੈਂਡ ਵਿਚਾਲੇ ਮੁਕਾਬਲਾ ਅੱਜ
05:53 AM Nov 27, 2024 IST
ਮਸਕਟ, 26 ਨਵੰਬਰ
ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਭਲਕੇ 27 ਨਵੰਬਰ ਨੂੰ ਜੂਨੀਅਰ ਏਸ਼ੀਆ ਕੱਪ ਪੁਰਸ਼ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਥਾਈਲੈਂਡ ਨਾਲ ਭਿੜੇਗੀ। ਭਾਰਤ ਨੂੰ ਕੋਰੀਆ, ਜਪਾਨ, ਚੀਨੀ ਤਾਇਪੇ ਅਤੇ ਥਾਈਲੈਂਡ ਨਾਲ ਪੂਲ ਏ ਵਿੱਚ ਰੱਖਿਆ ਗਿਆ ਹੈ। ਇਸ ਵਾਰ ਟੂਰਨਾਮੈਂਟ ਵਿੱਚ ਦਸ ਟੀਮਾਂ ਹਿੱਸਾ ਲੈ ਰਹੀਆਂ ਹਨ। ਬਾਕੀ ਪੰਜ ਟੀਮਾਂ ਪਾਕਿਸਤਾਨ, ਮਲੇਸ਼ੀਆ, ਬੰਗਲਾਦੇਸ਼, ਓਮਾਨ ਅਤੇ ਚੀਨ ਪੂਲ ਬੀ ਵਿੱਚ ਹਨ। ਭਾਰਤ ਨੇ 2004, 2008, 2015 ਅਤੇ 2023 ਵਿੱਚ ਰਿਕਾਰਡ ਚਾਰ ਵਾਰ ਖ਼ਿਤਾਬ ਜਿੱਤੇ ਹਨ। ਪਿਛਲੇ ਸਾਲ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਕਪਤਾਨ ਆਮਿਰ ਅਲੀ ਨੇ ਕਿਹਾ, ‘ਸਾਡੀ ਟੀਮ ਕਾਫੀ ਮਿਹਨਤ ਕਰ ਰਹੀ ਹੈ ਅਤੇ ਸਾਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਥਾਈਲੈਂਡ, ਜਪਾਨ ਅਤੇ ਕੋਰੀਆ ਵਰਗੀਆਂ ਮਜ਼ਬੂਤ ਟੀਮਾਂ ਖ਼ਿਲਾਫ਼ ਖੇਡਣਾ ਚੁਣੌਤੀਪੂਰਨ ਹੋਵੇਗਾ। ਅਸੀਂ ਸਰਬੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਖਿਤਾਬ ਕਾਇਮ ਰੱਖ ਕੇ ਦੇਸ਼ ਦਾ ਮਾਣ ਵਧਾਵਾਂਗੇ।’ -ਪੀਟੀਆਈ
Advertisement
Advertisement