ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ ਖਿਡਾਰੀਆਂ ਨੇ ਕੌਮਾਂਤਰੀ ਓਲੰਪਿਕ ਦਿਵਸ ਮਨਾਇਆ

10:41 PM Jun 29, 2023 IST

ਪਟਿਆਲਾ: ਇਥੋਂ ਦੇ ਹਾਕੀ ਮੈਦਾਨ ਵਿੱਚ ਰਿਤੂ ਰਾਣੀ ਹਾਕੀ ਕਲੱਬ ਅਤੇ ਸੁਸਾਇਟੀ ਫ਼ਾਰ ਸਪੋਰਟਸ ਪਰਸਨ ਵੈੱਲਫੇਅਰ ਦੇ ਸਾਂਝੇ ਸਹਿਯੋਗ ਨਾਲ ਕੌਮਾਂਤਰੀ ਓਲੰਪਿਕ ਦਿਵਸ ਮਨਾਇਆ ਗਿਆ। ਇਸ ਮੌਕੇ ਹਾਕੀ ਦਾ ਸ਼ੋਅ-ਮੈਚ ਵੀ ਕਰਵਾਇਆ ਗਿਆ, ਜਿਸ ਵਿਚ ਅੰਡਰ-17 ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਮਹਾਰਾਜਾ ਰਣਜੀਤ ਸਿੰਘ ਐਵਾਰਡੀ ਅਤੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਅਥਲੀਟ ਕਮਿਸ਼ਨ ਕਨਵੀਨਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 23 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਤੋਂ ਬਾਅਦ ਓਲੰਪਿਕ ਖੇਡਾਂ ਨੂੰ ਇੱਕ ਨਵੀਂ ਪਹਿਚਾਣ ਮਿਲੀ। ਇਸ ਮੌਕੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਿਤੂ ਰਾਣੀ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੀ ਜ਼ਰੂਰਤ ਹੈ। ਅੱਜ ਦੇ ਦਿਨ 6 ਸਾਈਡ ਹਾਕੀ ਮੁਕਾਬਲੇ ਵਿਚ ਰਿਤੂ ਰਾਣੀ ਹਾਕੀ ਕਲੱਬ ਨੇ ਐੱਸਐੱਸਪੀਡਬਲਯੂ ਕਲੱਬ ਨੂੰ 3-1 ਦੇ ਗੋਲ ਨਾਲ ਹਰਾਇਆ। ਇਸ ਮੌਕੇ ਹਾਕੀ ਕੋਚ ਹਰਸ਼ ਸ਼ਰਮਾ, ਬਰਜਿੰਦਰ ਢਿੱਲੋਂ, ਪਵਨ ਕੁਮਾਰ, ਰਾਹੁਲ ਰਾਏ, ਕ੍ਰਿਸ਼ਨ ਕੁਮਾਰ, ਪੂਨਮ ਬਾਲਾ ਸਾਬਕਾ ਹਾਕੀ ਕੋਚ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Tags :
ਓਲੰਪਿਕਹਾਕੀਕੌਮਾਂਤਰੀਖਿਡਾਰੀਆਂਦਿਵਸਮਨਾਇਆ
Advertisement