ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ ਇੰਡੀਆ ਨੇ ਸ੍ਰੀਜੇਸ਼ ਦੀ 16 ਨੰਬਰ ਜਰਸੀ ਨੂੰ ਰਿਟਾਇਰ ਕੀਤਾ

01:30 PM Aug 14, 2024 IST

ਨਵੀਂ ਦਿੱਲੀ, 14 ਅਗਸਤ
ਹਾਕੀ ਇੰਡੀਆ ਨੇ ਅੱਜ ਗੋਲਚੀ ਪੀਆਰ ਸ੍ਰੀਜੇਸ਼ ਦੀ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀਜੇਸ਼ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਵਿੱਚ ਦੇਸ਼ ਨੂੰ ਲਗਾਤਾਰ ਦੂਜਾ ਓਲੰਪਿਕ ਕਾਂਸੀ ਦਾ ਤਗਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ 36 ਸਾਲਾ ਸ੍ਰੀਜੇਸ਼, ਜਿਸ ਨੇ ਲਗਪਗ ਦੋ ਦਹਾਕਿਆਂ ਤੋਂ 16 ਨੰਬਰ ਦੀ ਜਰਸੀ ਪਹਿਨੀ ਹੈ, ਜੂਨੀਅਰ ਰਾਸ਼ਟਰੀ ਕੋਚ ਦੀ ਭੂਮਿਕਾ ਨਿਭਾਏਗਾ। ਭੋਲਾ ਨਾਥ ਨੇ ਸ੍ਰੀਜੇਸ਼ ਦੇ ਸਨਮਾਨ 'ਚ ਸਮਾਰੋਹ 'ਚ ਕਿਹਾ, ‘ਸ੍ਰੀਜੇਸ਼ ਹੁਣ ਜੂਨੀਅਰ ਟੀਮ ਦਾ ਕੋਚ ਬਣ ਰਿਹਾ ਹੈ ਅਤੇ ਅਸੀਂ ਸੀਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਕਰ ਰਹੇ ਹਾਂ। ਅਸੀਂ ਜੂਨੀਅਰ ਟੀਮ ਲਈ 16 ਨੰਬਰ ਦੀ ਜਰਸੀ ਨੂੰ ਰਿਟਾਇਰ ਨਹੀਂ ਕਰ ਰਹੇ।’

Advertisement

Advertisement
Advertisement