ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ: ਪਲੇਠੇ ਮੁਕਾਬਲੇ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ

11:29 PM Jul 27, 2024 IST
Paris: India's Abhishek (5) with Mandeep Singh (11) and New Zealand's players vie for the ball during the Pool B hockey match between India and New Zealand, at the Summer Olympics 2024, in Paris, Saturday, July 27, 2024. (PTI Photo/Ravi Choudhary)(PTI07_27_2024_000554A) *** Local Caption ***

ਪੈਰਿਸ, 27 ਜੁਲਾਈ

Advertisement

ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਪੈਰਿਸ ਓਲੰਪਿਕ ’ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਮਨਦੀਪ ਸਿੰਘ, ਵਿਵੇਕ ਸਾਗਰ ਪ੍ਰਸਾਦ ਅਤੇ ਹਰਮਨਪ੍ਰੀਤ ਸਿੰਘ ਨੇ ਜਦਕਿ ਨਿਊਜ਼ੀਲੈਂਡ ਲਈ ਸੈਮ ਲੇਨ ਅਤੇ ਸਾਇਮਨ ਚਾਈਲਡ ਨੇ ਗੋਲ ਕੀਤੇ।ਸੈਮ ਲੇਨ ਨੇ ਅੱਠਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਨਿਊਜ਼ੀਲੈਂਡ ਨੂੰ 1-0 ਨਾਲ ਲੀਡ ਦਿਵਾਈ। ਮਗਰੋਂ ਮਨਦੀਪ ਸਿੰਘ ਨੇ ਵੀ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕਰ ਕੇ ਭਾਰਤ ਨੂੰ 2-1 ਨਾਲ ਲੀਡ ਦਿਵਾ ਦਿੱਤੀ ਹਾਲਾਂਕਿ ਇਹ ਲੀਡ ਬਹੁਤੀ ਦੇਰ ਕਾਇਮ ਨਾ ਰਹੀ ਅਤੇ 53ਵੇਂ ਮਿੰਟ ਵਿੱਚ ਸਾਇਮਨ ਚਾਈਲਡ ਦੇ ਗੋਲ ਸਦਕਾ ਨਿਊਜ਼ੀਲੈਂਡ ਨੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਹੂਟਰ ਤੋਂ ਸਿਰਫ਼ ਇੱਕ ਮਿੰਟ ਪਹਿਲਾਂ ਪੈਨਲਟੀ ਸਟਰੋਕ ’ਤੇ ਗੋਲ ਕਰ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਭਾਰਤ ਸੋਮਵਾਰ ਨੂੰ ਪੂਲ ਬੀ ਦੇ ਆਪਣੇ ਅਗਲੇ ਮੈਚ ਵਿੱਚ ਅਰਜਨਟੀਨਾ ਨਾਲ ਖੇਡੇਗਾ। -ਪੀਟੀਆਈ

 

Advertisement

Advertisement
Advertisement