ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਕੀ ਇੰਡੀਆ ਵੱਲੋਂ ਪਹਿਲਾ ਮਾਸਟਰਜ਼ ਕੱਪ ਕਰਵਾਉਣ ਦਾ ਐਲਾਨ

06:45 AM Jul 03, 2024 IST

ਨਵੀਂ ਦਿੱਲੀ, 2 ਜੁਲਾਈ
ਹਾਕੀ ਇੰਡੀਆ ਨੇ 40 ਸਾਲ ਤੋਂ ਵੱਧ ਉਮਰ ਦੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਲਈ ਮਾਸਟਰਜ਼ ਕੱਪ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਟੂਰਨਾਮੈਂਟ ਦਾ ਮਕਸਦ ਤਜਰਬੇਕਾਰ ਹਾਕੀ ਖਿਡਾਰੀਆਂ ਦੇ ਜਨੂੰਨ ਅਤੇ ਹੁਨਰ ਦਾ ਜਸ਼ਨ ਮਨਾਉਣਾ ਹੈ। ਹਾਕੀ ਇੰਡੀਆ ਨਾਲ ਸਬੰਧਤ ਸਾਰੀਆਂ ਰਾਜ ਮੈਂਬਰ ਇਕਾਈਆਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਸਕਣਗੀਆਂ। ਟੂਰਨਾਮੈਂਟ ਵਿੱਚ ਹਿੱਸਾ ਲੈਣ ਦੇ ਚਾਹਵਾਨ 40 ਸਾਲ ਤੋਂ ਵੱਧ ਉਮਰ ਦੇ ਸਾਰੇ ਖਿਡਾਰੀਆਂ ਨੂੰ ਆਪੋ-ਆਪਣੀ ਸਬੰਧਤ ਮੈਂਬਰ ਇਕਾਈ ਨਾਲ ਸੰਪਰਕ ਕਰਨਾ ਪਵੇਗਾ। ਇਹ ਖਿਡਾਰੀ ਹਾਕੀ ਇੰਡੀਆ ਦੀ ਮੈਂਬਰ ਇਕਾਈ ਦੀ ਵੈੱਬਸਾਈਟ ਰਾਹੀਂ ਰਜਿਸਟਰ ਕਰ ਸਕਣਗੇ। ਟੂਰਨਾਮੈਂਟ ਦੀਆਂ ਤਰੀਕਾਂ ਅਤੇ ਸਥਾਨ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਅਸੀਂ ਪਹਿਲੀ ਵਾਰ ਹਾਕੀ ਇੰਡੀਆ ਮਾਸਟਰਜ਼ ਕੱਪ ਦਾ ਐਲਾਨ ਕਰ ਕੇ ਬਹੁਤ ਖੁਸ਼ ਹਾਂ।’’ -ਪੀਟੀਆਈ

Advertisement

Advertisement
Advertisement