ਦੀਪਾਂਸ਼ੀ ਡੋਪ ਟੈਸਟ ’ਚ ਫੇਲ੍ਹ; ਨਾਡਾ ਨੇ ਕੀਤਾ ਮੁਅੱਤਲ
07:35 AM Jul 05, 2024 IST
Advertisement
ਨਵੀਂ ਦਿੱਲੀ, 4 ਜੁਲਾਈ
ਨਾਡਾ ਨੇ ਹਾਲ ਹੀ ਵਿੱਚ ਨੈਸ਼ਨਲ ਇੰਟਰ-ਸਟੇਟ ਚੈਂਪੀਅਨਸ਼ਿਪਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਖਿਡਾਰਨ ਦੀਪਾਂਸ਼ੀ ਨੂੰ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਮੁਅੱਤਲ ਕਰ ਦਿੱਤਾ ਹੈ। ਦੀਪਾਂਸ਼ੀ (21) ਨੇ ਸ਼ੁੱਕਰਵਾਰ ਨੂੰ ਪੰਚਕੂਲਾ ਵਿੱਚ ਮਹਿਲਾਵਾਂ ਦੇ 400 ਮੀਟਰ ਫਾਈਨਲ ਵਿੱਚ ਕਿਰਨ ਪਹਿਲ (50.92 ਸੈਕਿੰਡ) ਮਗਰੋਂ 52.01 ਸੈਕਿੰਡ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ। ਟੂਰਨਾਮੈਂਟ ਦੌਰਾਨ ਲਏ ਗਏ ਡੋਪ ਨਮੂਨਿਆਂ ਵਿੱਚ ‘ਐਨਾਬੋਲਿਕ ਸਟੀਰੌਇਡ’ ਮਿਲਿਆ ਹੈ। ਇਹ ਨਮੂਨੇ 27 ਜੂਨ ਨੂੰ (ਹੀਟ ਰੇਸ ਮਗਰੋਂ ਜਾਂ ਸੈਮੀ ਫਾਈਨਲ ’ਚ) ਲਏ ਗਏ। ਨੈਸ਼ਨਲ ਇੰਟਰ-ਸਟੇਟ ਚੈਂਪੀਅਨਸ਼ਿਪਜ਼ (27-30 ਜੂਨ) ਵਿੱਚ ਇਹ ਪਹਿਲਾ ਡੋਪ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਈ ਟੂਰਨਾਮੈਂਟ ਵੀ ਸੀ। -ਪੀਟੀਆਈ
Advertisement
Advertisement
Advertisement