For the best experience, open
https://m.punjabitribuneonline.com
on your mobile browser.
Advertisement

ਹਾਕੀ ਕਲੱਬ ਸਮਰਾਲਾ ਨੇ ਭੰਗਲਾਂ ’ਚ ਪਿੱਪਲ ਦੇ 150 ਬੂਟੇ ਲਗਾਏ

06:58 AM Aug 12, 2024 IST
ਹਾਕੀ ਕਲੱਬ ਸਮਰਾਲਾ ਨੇ ਭੰਗਲਾਂ ’ਚ ਪਿੱਪਲ ਦੇ 150 ਬੂਟੇ ਲਗਾਏ
ਪਿੰਡ ਭੰਗਲਾਂ ਵਿੱਚ ਬੂਟੇ ਲਗਾਉਂਦੇ ਹੋਏ ਪਤਵੰਤੇ।
Advertisement

ਪੱਤਰ ਪ੍ਰੇਰਕ
ਸਮਰਾਲਾ, 11 ਅਗਸਤ
ਵਾਤਾਵਰਨ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਜੁਟੀ ਸੰਸਥਾ ਹਾਕੀ ਕਲੱਬ ਸਮਰਾਲਾ ਵੱਲੋਂ ਪਿੱਪਲਾਂ ਦਾ ਤੀਸਰਾ ਜੰਗਲ ਪਿੰਡ ਭੰਗਲਾਂ ਵਿੱਚ ਪੰਚਾਇਤੀ ਜ਼ਮੀਨ ਉੱਤੇ ਗਰਾਮ ਪੰਚਾਇਤ ਅਤੇ ਮਾਲਵਾ ਸਪੋਰਟਸ ਕਲੱਬ ਨਾਲ ਮਿਲ ਕੇ ਲਗਾਇਆ ਗਿਆ, ਜਿਸ ਵਿੱਚ 150 ਦੇ ਕਰੀਬ ਪਿੱਪਲ ਲਗਾਏ ਗਏ। ਇਸ ਤੀਸਰੇ ਪਿੱਪਲਾਂ ਦੇ ਜੰਗਲ ਲਗਾਉਣ ਦੀ ਰਸਮ ਸੰਤ ਬਾਬਾ ਰਣਧੀਰ ਸਿੰਘ ਭੰਗਲਾਂ ਵਾਲਿਆਂ ਵੱਲੋਂ ਪਿੱਪਲ ਦਾ ਬੂਟਾ ਲਗਾ ਕੇ ਨਿਭਾਈ ਗਈ। ਹਾਕੀ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਜੰਗਲ ਪੰਜਾਬ ਦਾ ਪਹਿਲਾਂ ਪਿੱਪਲਾਂ ਦਾ ਜੰਗਲ ਹੋਵੇਗਾ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਪਿੱਪਲ ਹੋਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਖਾਲੀ ਪਈਆਂ ਪੰਚਾਇਤੀ ਜ਼ਮੀਨਾਂ ’ਤੇ ਅਜਿਹੇ ਜੰਗਲ ਜ਼ਰੂਰ ਲਗਾਉਣ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਹਿਲੇ ਵਾਂਗ ਇਸ ਜੰਗਲ ਦੀ ਵੀ ਪੂਰੀ ਸਾਂਭ ਸੰਭਾਲ ਕਰ ਕੇ ਇਸ ਜੰਗਲ ਨੂੰ ਪੂਰੇ ਮੁਕਾਮ ’ਤੇ ਪਹੁੰਚਾਉਣਗੇ। ਇਸ ਮੌਕੇ ਰੁਪਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਨਾਗਰਾ, ਐਕਸੀਅਨ ਭੁਪਿੰਦਰ ਸਿੰਘ, ਪਿ੍ਰੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ, ਸ਼ਮਿੰਦਰ ਸਿੰਘ ਵਣ ਰੇਂਜ ਅਫਸਰ, ਐਡਵੋਕੇਟ ਸੰਜੀਵ ਕਪੂਰ, ਅੰਮ੍ਰਿਤਪਾਲ, ਡਾ. ਦਲਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਰਿਐਤ, ਸ਼ੰਟੀ ਬੇਦੀ, ਮੇਜਰ ਸਿੰਘ ਅਤੇ ਰੁਪਿੰਦਰ ਸਿੰਘ ਓਟਾਲ ਹਾਜ਼ਰ ਸਨ।

ਮਾਲਵਾ ਕਾਲਜ ਵਿੱਚ ਬੂਟੇ ਲਗਾਏ

ਵਣ ਵਿਭਾਗ ਸਮਰਾਲਾ ਦੇ ਸਹਿਯੋਗ ਨਾਲ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ਐੱਨਐੱਸਐੱਸ ਯੂਨਿਟ ਦੇ ਵਾਲੰਟੀਅਰਾਂ ਨੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਤਹਿਤ ਕਾਲਜ ਵਿੱਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਮਾਲਵਾ ਕਾਲਜ ਬੌਂਦਲੀ ਸਮਰਾਲਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਪ੍ਰਦੂਸ਼ਣ ਘਟਾਇਆ ਜਾ ਸਕੇ ਅਤੇ ਵਾਤਾਵਰਨ ਸ਼ੁੱਧ ਹੋ ਸਕੇ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ।

Advertisement

Advertisement
Author Image

Advertisement
×