ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੋਰਡਿੰਗ ਡਿੱਗਣ ਦਾ ਮਾਮਲਾ: ਇਸ਼ਤਿਹਾਰ ਕੰਪਨੀ ਦੇ ਡਾਇਰੈਕਟਰ ਦਾ ਪੁਲੀਸ ਰਿਮਾਂਡ 29 ਤੱਕ ਵਧਾਇਆ

07:39 AM May 27, 2024 IST

ਮੁੰਬਈ: ਇੱਥੋਂ ਦੇ ਘਾਟਕੋਪਰ ਇਲਾਕੇ ਵਿੱਚ ਹੋਰਡਿੰਗ ਡਿੱਗਣ ਦੇ ਮਾਮਲੇ ਵਿੱਚ ਇੱਥੋਂ ਦੀ ਇਕ ਅਦਾਲਤ ਨੇ ਅੱਜ ਇਸ਼ਤਿਹਾਰ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਡੇ ਦੀ ਪੁਲੀਸ ਹਿਰਾਸਤ 29 ਮਈ ਤੱਕ ਵਧਾ ਦਿੱਤੀ। ਕੰਪਨੀ ਦੇ ਡਿੱਗੇ ਹੋਰਡਿੰਗ ਕਾਰਨ 17 ਵਿਅਕਤੀਆਂ ਦੀ ਮੌਤ ਹੋਈ ਸੀ। ਭਿੰਡੇ ਦੀ ਇਸ਼ਤਿਹਾਰ ਕੰਪਨੀ ‘ਮੈਸਰਜ਼ ਐਗੋ ਮੀਡੀਆ ਪ੍ਰਾਈਵੇਟ ਲਿਮਟਿਡ’ ਨੇ ਇਕ ਪੈਟਰੋਲ ਪੰਪ ਕੋਲ ਵਿਸ਼ਾਲ ਹੋਰਡਿੰਗ ਲਾਇਆ ਸੀ ਜੋ ਕਿ ਪਿਛਲੀ 13 ਮਈ ਨੂੰ ਝੱਖੜ ਕਾਰਨ ਡਿੱਗ ਗਿਆ ਸੀ। ਘਟਨਾ ਤੋਂ ਬਾਅਦ ਭਿੰਡੇ ਫ਼ਰਾਰ ਹੋ ਗਿਆ ਸੀ, ਜਿਸ ਮਗਰੋਂ ਪੁਲੀਸ ਨੇ ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਗੈਰ-ਇਰਾਦਤਨ ਹੱਤਿਆ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। -ਪੀਟੀਆਈ

Advertisement

Advertisement
Advertisement