ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਪਾਰੀਆਂ ਕੋਲੋਂ ਫਿਰੌਤੀ ਮੰਗਣ ਵਿਰੁੱਧ ਹਿਸਾਰ ਬੰਦ

08:18 AM Jul 06, 2024 IST

ਪੱਤਰ ਪ੍ਰੇਰਕ
ਟੋਹਾਣਾ, 5 ਜੁਲਾਈ
ਇਥੋਂ ਦੀ ਮਸ਼ਹੂਰ ਆਟੋ ਮਾਰਕੀਟ ਦੇ ਤਿੰਨ ਵਪਾਰੀਆਂ ਕੋਲੋਂ 9 ਕਰੋੜ ਦੀ ਫਿਰੌਤੀ ਮੰਗਣ ਵਿਰੁੱਧ 72 ਵਪਾਰੀ ਜਥੇਬੰਦੀਆਂ ਨੇ ਇਕੱਤਰ ਹੋ ਕੇ ਅੱਜ ਹਿਸਾਰ ਬੰਦ ਰੱਖਿਆ। ਇਨ੍ਹਾਂ ਵਿੱਚ ਪੈਟਰੋਲ ਪੰਪ, ਮੈਡੀਕਲ ਸਟੋਰ, ਕੋਚਿੰਗ ਸੈਂਟਰ, ਨਿੱਜੀ ਸਕੂਲ ਆਦਿ 12 ਤੋਂ 2 ਵਜੇ ਤੱਕ ਬੰਦ ਰੱਖ ਕੇ ਗੁੰਡਾਗਰਦੀ ਵਿਰੁੱਧ ਰੋਸ ਵਿਖਾਵਾ ਕੀਤਾ। ਇਥੇ ਦੱਸਣਯੋਗ ਹੈ ਕਿ 24 ਜੂੁਨ ਨੂੰ ਮਹਿੰਦਰਾ ਸ਼ੋਅਰੂਮ ’ਤੇ ਦੇਰ ਰਾਤ ਨੂੰ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਸ਼ੋਅਰੂਮ ਦੇ ਮਾਲਕ ਰਾਮਭਗਤ ਦੇ ਨਾਂ ਧਮਕੀ ਪੱਤਰ ਸੁੱਟਿਆ ਗਿਆ, ਜਿਸ ਵਿੱਚ 5 ਕਰੋੜ ਦੀ ਮੰਗ ਪੂਰੀ ਨਾ ਕਰਨ ’ਤੇ ਪਰਿਵਾਰ ਨੂੰ ਖ਼ਤਮ ਕਰਨ ਦੀ ਧਮਕੀ ਦਿੱਤੀ ਗਈ। ਕੁਝ ਦਿਨ ਬਾਅਦ ਭੀਮ ਆਟੋ ਮੋਬਾਈਲ ਤੋਂ ਤਿੰਨ ਕਰੋੜ ਦੀ ਤੇ ਗੋਇਲ ਅਸੈਸਰੀਜ਼ ਤੋਂ ਇੱਕ ਕਰੋੜ ਦੀ ਫਿਰੌਤੀ ਮੰਗਣ ਵਿਰੁੱਧ ਹਿਸਾਰ ਦੇ ਵਪਾਰੀਆਂ ਵਿੱਚ ਤੌਖਲੇ ਵਧ ਗਏ ਹਨ। ਵਪਾਰੀਆਂ ਦੀ ਸ਼ਿਕਾਇਤ ’ਤੇ ਅਣਪਛਾਤੇ ਗਰੋਹਾਂ ਵਿਰੁੱਧ ਦਰਜ ਮਾਮਲਿਆਂ ਵਿੱਚ ਗ੍ਰਿਫ਼ਤਾਰੀਆਂ ਨਾ ਹੋਣ ’ਤੇ ਵਪਾਰੀ ਜਥੇਬੰਦੀਆਂ ਨੇ 5 ਜੁਲਾਈ ਨੂੰ ਬੰਦ ਦਾ ਸੱਦਾ ਦਿੱਤਾ ਸੀ। ਪੁਲੀਸ ਤੇ ਸਿਵਲ ਪ੍ਰਸ਼ਾਸਨ ਸਾਰਾ ਦਿਨ ਚੌਕਸੀ ’ਤੇ ਰਿਹਾ। ਬੰਦ ਦੌਰਾਨ ਡਿਪਟੀ ਕਮਿਸ਼ਨਰ ਪ੍ਰਤੀਪ ਦਹੀਆ ਖੁਦ ਅਤੇ ਡਿਊਟੀ ਮੈਜਿਸਟਰੇਟ ਸਾਰਾ ਦਿਨ ਸ਼ਹਿਰ ਦੀ ਨਿਗਰਾਨੀ ਵਿੱਚ ਰਹੇ। ਵਪਾਰੀਆਂ ਨੇ ਰੋਸ ਮਾਰਚ ਕੀਤਾ।

Advertisement

Advertisement