ਗੱਲਬਾਤ ਰਾਹੀਂ ਸਦਭਾਵਨਾ ਨਾਲ ਰਹਿੰਦਾ ਹੈ ਹਿੰਦੂ ਸਮਾਜ: ਮੋਹਨ ਭਾਗਵਤ
12:10 PM Oct 06, 2024 IST
Advertisement
ਕੋਟਾ, 6 ਅਕਤੂਬਰ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਆਖਿਆ ਹੈ ਕਿ ਭਾਰਤ ਇੱਕ ਹਿੰਦੂ ਮੁਲਕ ਹੈ ਅਤੇ ਹਿੰਦੂ ਲਗਾਤਾਰ ਗੱਲਬਾਤ ਰਾਹੀਂ ਸਦਭਾਵਨਾ ਨਾਲ ਰਹਿੰਦੇ ਹਨ। ਉਨ੍ਹਾਂ ਨੇ ਸਮਾਜ ਨੂੰ ਆਪਣੇ ਮਤਭੇਦ ਖਤਮ ਕਰਕੇ ਆਪਣੀ ਸੁਰੱਖਿਆ ਲਈ ਇੱਕਜੁਟ ਹੋਣ ਦੀ ਅਪੀਲ ਵੀ ਕੀਤੀ। ਭਾਗਵਤ ਨੇ ਸ਼ਨਿਚਰਵਾਰ ਸ਼ਾਮ ਨੂੰ ਰਾਜਸਥਾਨ ਦੇ ਬਾਰਾਂ ਵਿੱਚ ਆਰਐੱਸਐੱਸ ਦੇ ਪ੍ਰੋਗਰਾਮ ਦੌਰਾਨ ਆਖਿਆ, ‘‘ਅਸੀਂ ਇੱਥੇ ਪ੍ਰਾਚੀਨ ਕਾਲ ਤੋਂ ਰਹਿੰਦੇ ਹਾਂ ਭਾਵੇਂਕਿ ਹਿੰਦੂ ਸ਼ਬਦ ਬਾਅਦ ’ਚ ਹੋਂਦ ’ਚ ਆਇਆ। ਹਿੰਦੂ ਸਭ ਨੂੰ ਗਲ ਨਾਲ ਲਾਉਂਦੇ ਹਨ। ਉਹ ਲਗਾਤਾਰ ਗੱਲਬਾਤ ਰਾਹੀਂ ਸਦਭਾਵਨਾ ਨਾਲ ਰਹਿੰਦੇ ਹਨ।’’ ਉਨ੍ਹਾਂ ਆਖਿਆ ਕਿ ਹਿੰਦੂ ਸਮਾਜ ਨੂੰ ਭਾਸ਼ਾ, ਜਾਤ ਤੇ ਖੇਤਰੀ ਵਿਵਾਦਾਂ ਨੂੰ ਸੁਲਝਾਉਣ ਲਈ ਇੱਕਜੁਟ ਹੋਣਾ ਚਾਹੀਦਾ ਹੈ। -ਪੀਟੀਆਈ
Advertisement
Advertisement
Advertisement