ਦੱਖਣੀ ਅਫਰੀਕਾ ’ਚ 10 ਲੱਖ ਹਨੂੰਮਾਨ ਚਾਲੀਸਾ ਦੀਆਂ ਕਾਪੀਆਂ ਵੰਡੇਗੀ ਹਿੰਦੂ ਜਥੇਬੰਦੀ
07:38 AM Sep 03, 2024 IST
ਜੋਹਾਨਸਬਰਗ:
Advertisement
ਦੱਖਣੀ ਅਫਰੀਕਾ ਵਿੱਚ ਹਿੰਦੂ ਜਥੇਬੰਦੀ ਨੇ ਅਗਲੇ ਪੰਜ ਸਾਲਾਂ ਵਿੱਚ ਹਨੂੰਮਾਨ ਚਾਲੀਸਾ ਦੀਆਂ ਛੋਟੇ ਅਕਾਰ ਦੀਆਂ 10 ਲੱਖ ਮੁਫਤ ਕਾਪੀਆਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦਾ ਅਕਾਰ ਇੰਨਾ ਛੋਟਾ ਹੋਵੇਗਾ ਕਿ ਇਸ ਨੂੰ ਜੇਬ ਵਿੱਚ ਰੱਖਿਆ ਜਾ ਸਕੇਗਾ। ਇਸ ਨੂੰ ਹਨੂੰਮਾਨ ਚਾਲੀਸਾ ਦੀ ਦੁਨੀਆ ਦੀ ਸਭ ਤੋਂ ਛੋਟੀ ਕਾਪੀ ਮੰਨਿਆ ਜਾ ਰਿਹਾ ਹੈ। ਇਸ ਦੀ ਵੰਡ ਸ਼ਨਿਚਰਵਾਰ ਨੂੰ ਇੱਥੇ ਵਿਸ਼ਨੂੰ ਮੰਦਰ ਵਿੱਚ ਸ਼ੁਰੂ ਹੋਈ। ਐੱਸਏ ਹਿੰਸਦੂਜ਼ ਜਥੇਬੰਦੀ ਦੇ ਬਾਨੀ ਪੰਡਿਤ ਲੂਸੀ ਸਿਗਾਬਾਨ ਨੇ ਕਿਹਾ, ‘ਅਸੀਂ ਅਧਿਆਤਮਿਕ ਵਿਕਾਸ ਅਤੇ ਭਾਈਚਾਰਕ ਸੇਵਾ ਦਾ ਜਸ਼ਨ ਮਨਾਉਣ ਲਈ ਇੱਕ ਦਰਜਨ ਤੋਂ ਵੱਧ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੇ ਨਾਲ ਸਮਾਗਮ ਦੀ ਮੇਜ਼ਬਾਨੀ ਕੀਤੀ।’ -ਪੀਟੀਆਈ
Advertisement
Advertisement