ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿੰਡਨਬਰਗ ਨੇ ਪ੍ਰਕਾਸ਼ਨ ਤੋਂ ਪਹਿਲਾਂ ਆਪਣੇ ਗਾਹਕ ਨਾਲ ਅਡਾਨੀ ਨਾਲ ਸਬੰਧਤ ਰਿਪੋਰਟ ਸਾਂਝੀ ਕੀਤੀ: ਸੇਬੀ

01:40 PM Jul 07, 2024 IST

ਨਵੀਂ ਦਿੱਲੀ, 7 ਜੁਲਾਈ

Advertisement

ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਅੱਜ ਦਾਅਵਾ ਕੀਤਾ ਹੈ ਕਿ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਨੇ ਆਪਣੇ ਪ੍ਰਕਾਸ਼ਨ ਤੋਂ ਲਗਪਗ ਦੋ ਮਹੀਨੇ ਪਹਿਲਾਂ ਅਡਾਨੀ ਸਮੂਹ ਖਿਲਾਫ ਆਪਣੀ ਰਿਪੋਰਟ ਦੀ ਇੱਕ ਕਾਪੀ ਨਿਊਯਾਰਕ ਸਥਿਤ ਹੇਜ ਫੰਡ ਮੈਨੇਜਰ ਮਾਰਕ ਕਿੰਗਡਨ ਨਾਲ ਸਾਂਝੀ ਕੀਤੀ ਸੀ ਤੇ ਸਮੂਹ ਕੰਪਨੀਆਂ ਦੇ ਸ਼ੇਅਰਾਂ ਵਿੱਚ ਉਤਰਾਅ-ਚੜ੍ਹਾਅ ਦਾ ਫਾਇਦਾ ਉਠਾਇਆ ਸੀ। ਸੇਬੀ ਨੇ ਹਿੰਡਨਬਰਗ ਨੂੰ ਭੇਜੇ ਆਪਣੇ 46 ਪੰਨਿਆਂ ਦੇ ਕਾਰਨ ਦੱਸੋ ਨੋਟਿਸ ਵਿੱਚ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਅਮਰੀਕੀ ਸ਼ਾਰਟ ਸੇਲਰ ਇੱਕ ਨਿਊਯਾਰਕ ਹੇਜ ਫੰਡ ਅਤੇ ਕੋਟਕ ਮਹਿੰਦਰਾ ਬੈਂਕ ਨਾਲ ਜੁੜੇ ਏਜੰਟ ਨੂੰ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦੇ ਮੁੱਲਾਂ ਵਿੱਚ 150 ਅਰਬ ਅਮਰੀਕੀ ਡਾਲਰ ਦੀ ਭਾਰੀ ਗਿਰਾਵਟ ਨਾਲ ਫਾਇਦਾ ਹੋਇਆ।

ਸੇਬੀ ਦੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿੱਚ, ਹਿੰਡਨਬਰਗ ਨੇ ਕਿਹਾ ਹੈ ਕਿ ਇਹ "ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਦੁਆਰਾ ਕੀਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਪਰਦਾਫਾਸ਼ ਕਰਨ ਵਾਲਿਆਂ ਨੂੰ ਚੁੱਪ ਕਰਨ ਅਤੇ ਡਰਾਉਣ ਦੀ ਕੋਸ਼ਿਸ਼ ਹੈ"।

Advertisement

 

Advertisement