ਹਿਨਾ ਖਾਨ ਨੇ ਆਪਣੀ ਮਾਂ ਦਾ ਜਨਮ ਦਿਨ ਮਨਾਇਆ
ਮੁੰਬਈ: ਬੌਲੀਵੁੱਡ ਅਦਾਕਾਰਾ ਹਿਨਾ ਖਾਨ ਨੇ ਅੱਜ ਆਪਣੀ ਮਾਂ ਦਾ ਜਨਮ ਦਿਨ ਮਨਾਇਆ ਅਤੇ ਉਸ ਦੀ ਮਾਂ ਨੇ ਦੁਆ ਕੀਤੀ ਕਿ ਉਸ ਦੀ ਧੀ ਛੇਤੀ ਤੰਦਰੁਸਤ ਹੋ ਜਾਵੇ। ਹਿਨਾ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਦੀ ਮਾਂ ਆਪਣੀ ਧੀ ਦੀ ਸਿਹਤਯਾਬੀ ਲਈ ਦੁਆ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀ ਮਾਂ ਨੇ ਕਿਹਾ, ‘‘ਮੇਰੀ ਇਕੋ-ਇਕ ਦੁਆ ਹੈ ਕਿ ਅਗਲੀ ਵਾਰ ਮੇਰੇ ਜਨਮ ਦਿਨ ਤੱਕ ਮੇਰੀ ਧੀ ਪੂਰੀ ਤਰ੍ਹਾਂ ਠੀਕ ਹੋ ਜਾਵੇ ਅਤੇ ਅਸੀਂ ਇਕੱਠੇ ਜਨਮ ਦਿਨ ਦੇ ਜਸ਼ਨ ਮਨਾਈਏ।’’ ਅਦਾਕਾਰਾ ਨੇ ਕਿਹਾ, ‘‘ਮੈਂ ਤੁਹਾਡੀ ਚੰਗੀ ਸਿਹਤ, ਖੁਸ਼ੀਆਂ-ਖੇੜੇ ਅਤੇ ਲੰਮੀ ਉਮਰ ਦੀ ਦੁਆ ਕਰਦੀ ਹਾਂ... ਆਮੀਨ।’’ ਜ਼ਿਕਰਯੋਗ ਹੈ ਕਿ ਤੀਜੀ ਸਟੇਜ ਦੇ ਛਾਤੀ ਦੇ ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖਾਨ ਨੂੰ ਕਈ ਮਹੀਨਿਆਂ ਬਾਅਦ ਖ਼ਰੀਦਦਾਰੀ ਕਰਦਿਆਂ ਤੇ ਗਰਮ ਚਾਕਲੇਟ ਖਾਂਦਿਆਂ ਦੇਖਿਆ ਗਿਆ। ਅਦਾਕਾਰਾ ਨੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੇ ਕੱਟੇ ਵਾਲ ਦਿਖਾ ਰਹੀ ਹੈ। ਹਿਨਾ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਮੈਂ ਆਪਣੇ ਵਾਲ ਗੁਆ ਚੁੱਕੀ ਹਾਂ ਪਰ ਮੈਂ ਆਪਣੀਆਂ ਸ਼ਰਤਾਂ ’ਤੇ ਇਨ੍ਹਾਂ ਨੂੰ ਕੱਟਿਆ ਤੇ ਇਹ ਹੁਣ ਤੱਕ ਠੀਕ ਅਤੇ ਲੰਮੇ ਹਨ। ਮੈਂ ਆਪਣੇ ਵਾਲਾਂ ਦਾ ‘ਵਿੱਗ’ ਬਣਾਉਣ ਦਾ ਫ਼ੈਸਲਾ ਕੀਤਾ ਹੈ ਜੋ ਮੈਨੂੰ ਔਖੇ ਘੜੀ ਵਿੱਚ ਦਿਲਾਸਾ ਦੇਵੇਗਾ। -ਆਈਏਐੱਨਐੱਸ