ਹਿੰਮਤ ਸਿੰਘ 600 ਮੀਟਰ ਦੌੜ ’ਚੋਂ ਦੂਜੇ ਸਥਾਨ ’ਤੇ
05:26 AM Dec 03, 2024 IST
ਜਲਾਲਾਬਾਦ: ਪੰਜਾਬ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਚੱਕ ਅਰਾਈਆਂ ਵਾਲਾ, ਬਲਾਕ ਜਲਾਲਾਬਾਦ-2 ਦੇ ਅਥਲੀਟ ਹਿੰਮਤ ਸਿੰਘ ਨੇ ਪੰਜਾਬ ਭਰ ਵਿੱਚੋਂ 600 ਮੀਟਰ ਦੀ ਦੌੜ ’ਚ ਦੂਸਰਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਫਾਜ਼ਿਲਕਾ ਦੀ ਝੋਲੀ ਚਾਂਦੀ ਦਾ ਤਗ਼ਮਾ ਪਾਇਆ। ਜਲਾਲਾਬਾਦ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰਿੰਦਰ ਸਿੰਘ ਨੇ ਹਿੰਮਤ ਸਿੰਘ, ਮੁੱਖ ਅਧਿਆਪਕ ਗੁਰਮੀਤ ਸਿੰਘ ਅਤੇ ਅਧਿਆਪਕਾ ਮਨਪ੍ਰੀਤ ਕੌਰ, ਸੁਨੀਤਾ ਰਾਣੀ, ਨੀਤੂ ਬਾਲਾ ਸਣੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਹਿੰਮਤ ਸਿੰਘ ਦੇ ਚਾਚਾ ਅਤੇ ਕੋਚ ਗੁਰਜੰਟ ਸਿੰਘ (ਕੋਚ) ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਨ ਦਾ ਸੱਦਾ ਦਿੱਤਾ। ਇਸ ਮੌਕੇ ਬਲਾਕ ਖੇਡ ਅਫ਼ਸਰ ਮੁਕੇਸ਼ ਕੰਬੋਜ, ਪਿੰਡ ਦੇ ਸਰਪੰਚ ਮਾਛੂ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਬਸਤੀ ਫਲੀਆਂ ਵਾਲਾ ਨੇ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ। -ਪੱਤਰ ਪ੍ਰੇਰਕ
Advertisement
Advertisement