ਹਿਮਾਚਲ: ਢਿੱਗਾਂ ਡਿੱਗਣ ਕਾਰਨ 22 ਸੜਕਾਂ ’ਤੇ ਆਵਾਜਾਈ ਠੱਪ
07:52 AM Sep 30, 2024 IST
Advertisement
ਸ਼ਿਮਲਾ, 29 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ, ਜਿਸ ਕਾਰਨ ਕਈ ਥਾਈਂ ਢਿੱਗਾਂ ਡਿੱਗਣ ਮਗਰੋਂ 22 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਅਨੁਸਾਰ ਕਾਂਗੜਾ ਵਿੱਚ 10 ਸੜਕਾਂ, ਸਿਰਮੌਰ ਵਿੱਚ ਸੱਤ, ਮੰਡੀ ਵਿੱਚ ਤਿੰਨ ਅਤੇ ਕੁੱਲੂ ਜ਼ਿਲ੍ਹੇ ਵਿੱਚ ਦੋ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੈਂਟਰ ਅਨੁਸਾਰ ਸੂਬੇ ਵਿੱਚ ਮੀਂਹ ਕਾਰਨ 148 ਬਿਜਲੀ ਸਪਲਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸ਼ਨਿੱਚਰਵਾਰ ਸ਼ਾਮ ਤੋਂ ਪਾਲਮਪੁਰ ਵਿੱਚ ਸਭ ਤੋਂ ਵੱਧ 13.6 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਨਾਹਨ ਵਿੱਚ 13.4 ਐੱਮਐੱਮ ਮੀਂਹ ਅਤੇ ਧੌਲਾਕੂੰਆਂ ਵਿੱਚ ਨੌਂ ਐੱਸਐੱਮ ਮੀਂਹ ਪਿਆ। ਇਸੇ ਤਰ੍ਹਾਂ ਕਾਂਗੜਾ ਅਤੇ ਨੇਰੀ ਵਿੱਚ ਵੀ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਈ। ਸਥਾਨਕ ਮੌਸਮ ਵਿਭਾਗ ਅਨੁਸਾਰ ਪੰਜ ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ
Advertisement
Advertisement
Advertisement