ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਿਰਧ ਵੋਟਰ ਗੰਗਾ ਦੇਵੀ ਦਾ ਦੇਹਾਂਤ

07:07 AM Nov 14, 2023 IST

ਸ਼ਿਮਲਾ, 13 ਨਵੰਬਰ
ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਿਰਧ ਵੋਟਰ ਗੰਗਾ ਦੇਵੀ ਦਾ ਦੇਹਾਂਤ ਹੋ ਗਿਆ ਹੈ। ਉਹ 104 ਵਰ੍ਹਿਆਂ ਦੀ ਸੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੈ ਪ੍ਰਕਾਸ਼ ਨੱਡਾ ਦੀ ਰਿਸ਼ਤੇਦਾਰ ਸੀ। ਉਸ ਨੇ ਕੁੱਲੂ ਸਥਿਤ ਆਪਣੀ ਰਿਹਾਇਸ਼ ’ਤੇ ਅੱਜ ਆਖਰੀ ਸਾਹ ਲਿਆ। ਕਾਬਿਲੇਗੌਰ ਹੈ ਕਿ ਗੰਗਾ ਦੇਵੀ ਨੂੰ ਸਾਲ 2022 ਵਿੱਚ ਹਿਮਾਚਲ ਵਿਧਾਨ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਸੂਬੇ ਦੀ ਸਭ ਤੋਂ ਬਿਰਧ ਵੋਟਰ ਵਜੋਂ ਸਨਮਾਨਤ ਕੀਤਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੰਗਾ ਦੇਵੀ ਨੇ ਸਵੇਰੇ 7 ਵਜੇ ਆਖਰੀ ਸਾਹ ਲਿਆ ਅਤੇ ਸ੍ਰੀ ਨੱਡਾ ਆਖਰੀ ਦਰਸ਼ਨਾਂ ਲਈ ਸਵੇਰੇ ਹੀ ਕੁੱਲੂ ਪਹੁੰਚ ਗਏ ਸਨ। ਭਾਜਪਾ ਦੇ ਮੀਡੀਆ ਇੰਚਾਰਜ ਕਰਨ ਨੰਦਾ ਨੇ ਦੱਸਿਆ ਕਿ ਗੰਗਾ ਦੇਵੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਬਿਲਾਸਪੁਰ ਜ਼ਿਲ੍ਹੇ ਦੇ ਓਹਰ ਕਸਬੇ ਦੇ ਸ਼ੀਤਲਾ ਮਾਤਾ ਮੰਦਰ ਵਿੱਚ ਰੱਖਿਆ ਗਿਆ ਸੀ। ਹਿਮਾਚਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ, ਸੂਬਾਈ ਭਾਜਪਾ ਮੁਖੀ ਰਾਜੀਵ ਬਿੰਦਲ, ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਤੇ ਪ੍ਰੇਮ ਕੁਮਾਰ ਧੂਮਲ, ਭਾਜਪਾ ਦੇ ਸੂਬਾਈ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਖੰਨਾ ਤੇ ਸਹਿ-ਇੰਚਾਰਜ ਸੰਜੈ ਟੰਡਨ ਸਣੇ ਪਾਰਟੀ ਦੇ ਕਈ ਅਹਿਮ ਆਗੂਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। -ਪੀਟੀਆਈ

Advertisement

Advertisement