ਚਾਹ ਦੀ ਦੁਕਾਨ ਨੇੜੇ ਸੌਂ ਰਿਹਾ ਸੀ ਆਕਾਸ਼
05:16 AM Jun 14, 2025 IST
ਅਹਿਮਦਾਬਾਦ, 13 ਜੂਨ
ਆਕਾਸ਼ ਪਟਨੀ (14) ਜਦੋਂ ਅਹਿਮਦਾਬਾਦ ਦੇ ਬੀਜੇ ਮੈਡੀਕਲ ਕਾਲਜ ਹੋਸਟਲ ਦੀ ਇਮਾਰਤ ਨੇੜੇ ਆਪਣੇ ਪਰਿਵਾਰ ਦੀ ਚਾਹ ਦੀ ਦੁਕਾਨ ਕੋਲ ਦਰੱਖਤ ਹੇਠਾਂ ਸੌਂ ਰਿਹਾ ਸੀ ਤਾਂ ਅੱਗ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਦੇ ਬਾਹਰ ਉਡੀਕ ਕਰ ਰਹੀ ਉਸ ਦੀ ਰਿਸ਼ਤੇਦਾਰ ਚੰਦਾਬੈਨ ਨੇ ਕਿਹਾ, ‘ਆਕਾਸ਼ ਹੋਸਟਲ ਦੀ ਇਮਾਰਤ ਕੋਲ ਚਾਹ ਦੀ ਦੁਕਾਨ ਨੇੜੇ ਦਰੱਖਤ ਹੇਠਾਂ ਸੌਂ ਰਿਹਾ ਸੀ ਅਤੇ ਉਸ ਦੀ ਮਾਂ ਸੀਤਾਬੈਨ ਚਾਹ ਬਣਾ ਰਹੀ ਸੀ। ਪਹਿਲਾਂ ਇੱਕ ਵੱਡਾ ਧਾਤ ਦਾ ਟੁਕੜਾ ਆਕਾਸ਼ ਦੇ ਸਿਰ ’ਤੇ ਡਿੱਗਿਆ ਅਤੇ ਮਗਰੋਂ ਉਹ ਅੱਗ ਦੀ ਲਪੇਟ ਵਿੱਚ ਆ ਗਿਆ। ਆਕਾਸ਼ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਦੀ ਮਾਂ ਵੀ ਜ਼ਖ਼ਮੀ ਹੋ ਗਈ, ਜੋ ਹੁਣ ਹਸਪਤਾਲ ਦਾਖਲ ਹੈ।’ -ਪੀਟੀਆਈ
Advertisement
Advertisement