ਹਿਮਾਚਲ ਹੜ੍ਹ: 53 ਲੋਕ ਅਜੇ ਵੀ ਲਾਪਤਾ, 6 ਲਾਸ਼ਾਂ ਬਰਾਮਦ
11:12 AM Aug 03, 2024 IST
ਸ਼ਿਮਲਾ, 3 ਅਗਸਤ
ਬੱਦਲ ਫਟਣ ਤੋਂ ਬਾਅਦ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਹੁਣ ਤੱਕ ਕੁੱਲ 53 ਲੋਕ ਲਾਪਤਾਂ ਹਨ ਅਤੇ ਇਸ ਤੋਂ ਇਲਾਵਾਂ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਿਲ੍ਹਾਂ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮੰਡੀ ਅਤੇ ਸ਼ਿਮਲਾ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਡੀਡੀਐਮਏ ਦੇ ਵਿਸ਼ੇਸ਼ ਸਕੱਤਰ ਡੀਸੀ ਰਾਣਾ ਨੇ ਦੱਸਿਆ ਕਿ ਸੱਠ ਤੋਂ ਵੱਧ ਘਰ ਵਹਿ ਗਏ ਹਨ ਅਤੇ ਕਈ ਪਿੰਡ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਹੁਣ ਤੱਕ 53 ਲੋਕ ਲਾਪਤਾ ਹਨ ਅਤੇ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਚਲਾ ਰਹੀਆਂ ਹਨ। ਰਾਮਪੁਰ ਅਤੇ ਸਮੇਜ ਖੇਤਰਾਂ ਨੂੰ ਜੋੜਨ ਵਾਲੀ ਸੜਕ ਨੂੰ ਪਹੁੰਚੇ ਨੁਕਸਾਨ ਨੂੰ ਠੀਕ ਕੀਤਾ ਜਾ ਰਿਹਾ ਹੈ । ਹਿਮਾਚਲ ਦੇ ਆਫ਼ਤ ਪ੍ਰਬੰਧਨ ਕੇਂਦਰ ਦੀ ਰਿਪੋਰਟ ਅਨੁਸਾਰ 61 ਘਰ ਪੂਰੀ ਤਰ੍ਹਾਂ ਅਤੇ 42 ਘਰ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ।- ਏਐੱਨਆਈ
Advertisement
Advertisement