ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਦੀ ਮਦਦ ਤੋਂ ਬਿਨਾਂ ਹਿਮਾਚਲ ਸਰਕਾਰ ਨਹੀਂ ਚੱਲ ਸਕਦੀ: ਨੱਢਾ

07:34 AM Oct 05, 2024 IST
ਬਿਲਾਸਪੁਰ ਵਿੱਚ ਭਾਜਪਾ ਦੇ ‘ਅਭਿਨੰਦਨ ਸਮਾਰੋਹ’ ਦੌਰਾਨ ਪਾਰਟੀ ਆਗੂਆਂ ਜੈ ਰਾਮ ਠਾਕੁਰ, ਅਨੁਰਾਗ ਠਾਕੁਰ ਅਤੇ ਹੋਰਾਂ ਨਾਲ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ। -ਫੋਟੋ: ਪੀਟੀਆਈ

ਸ਼ਿਮਲਾ/ਬਿਲਾਸਪੁਰ, 4 ਅਕਤੂਬਰ
ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਦੀ ਮਦਦ ਤੋਂ ਬਿਨਾ ਕਾਂਗਰਸ ਇਕ ਦਿਨ ਵੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨਹੀਂ ਚਲਾ ਸਕਦੀ ਹੈ। ਬਿਲਾਸਪੁਰ ਵਿੱਚ ਭਾਜਪਾ ਦੀ ਸੂਬਾ ਇਕਾਈ ਵੱਲੋਂ ਕਰਵਾਏ ਗਏ ‘ਅਭਿਨੰਦਨ ਸਮਾਰੋਹ’ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਮਾਲੀਆ ਘਾਟੇ ਦੀ ਗ੍ਰਾਂਟ ਦੇ ਤੌਰ ’ਤੇ 500 ਕਰੋੜ ਰੁਪਏ ਅਤੇ ਤਨਖ਼ਾਹਾਂ ਤੇ ਪੈਨਸ਼ਨਾਂ ਦੇ ਭੁਗਤਾਨ ਲਈ ਗ੍ਰਾਂਟ ਦੇ ਤੌਰ ’ਤੇ 800 ਕਰੋੜ ਰੁਪਏ ਦਿੰਦੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਖ-ਵੱਖ ਮੌਕਿਆਂ ’ਤੇ ਵੱਖੋ-ਵੱਖਰੀ ਗੱਲ ਕਰਦੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਨੱਢਾ ਨੇ ਕਿਹਾ, ‘ਜਦੋਂ ਉਹ ਹਿਮਾਚਲ ਪ੍ਰਦੇਸ਼ ਵਿੱਚ ਅਤੇ ਚੋਣਾਂ ਦੌਰਾਨ ਬੋਲਦੇ ਹਨ ਤਾਂ ਕਹਿੰਦੇ ਹਨ ਕਿ ਸੂਬੇ ਨੂੰ ਕੇਂਦਰ ਤੋਂ ਕੁਝ ਨਹੀਂ ਮਿਲਦਾ, ਜਦਕਿ ਦੂਜੇ ਪਾਸੇ, ਦਿੱਲੀ ਵਿੱਚ ਉਹ ਵਿੱਤੀ ਮਦਦ ਲਈ ਧੰਨਵਾਦ ਕਰਦੇ ਹਨ ਅਤੇ ਹੋਰ ਵਧੇਰੇ ਮਦਦ ਦੀ ਅਪੀਲ ਕਰਦੇ ਹਨ।’ -ਪੀਟੀਆਈ

Advertisement

Advertisement