ਹਿਮਾਚਲ ਸਰਕਾਰ ਵੱਲੋਂ 4 ਫ਼ੀਸਦ ਡੀਏ ਜਾਰੀ ਕਰਨ ਦਾ ਐਲਾਨ
07:22 AM Oct 12, 2024 IST
Advertisement
ਸ਼ਿਮਲਾ (ਟਨਸ): ਦਸਹਿਰੇ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਰਕਾਰੀ ਮੁਲਾਜ਼ਮਾਂ ਨੂੰ 4 ਫ਼ੀਸਦ ਡੀਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਡੀਏ ਦੀਆਂ ਕਿਸ਼ਤਾਂ ਦਾ ਭੁਗਤਾਨ ਪਹਿਲੀ ਜਨਵਰੀ, 2023 ਤੋਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਰਕਾਰੀ ਮੁਲਾਜ਼ਮਾਂ ਦੇ ਬਕਾਇਆ ਪਏ ਮੈਡੀਕਲ ਬਿੱਲਾਂ ਦੇ ਫੌਰੀ ਕਲੀਅਰੈਂਸ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ 75 ਸਾਲ ਤੋਂ ਵਧ ਦੇ ਪੈਨਸ਼ਨਰਾਂ ਦੇ ਸਾਰੇ ਏਰੀਅਰ ਵੀ ਅਦਾ ਕੀਤੇ ਜਾਣ ਦੇ ਹੁਕਮ ਦਿੱਤੇ ਹਨ।
Advertisement
Advertisement
Advertisement