For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਲੋਕ ਸਭਾ ਚੋਣਾਂ ਲੜਨ ਲਈ ਸੀਟਾਂ ਦੀ ਗਿਣਤੀ ਬਾਰੇ ਜਲਦੀ ਫ਼ੈਸਲਾ ਕਰੇਗੀ ਹਾਈਕਮਾਨ: ਕਾਂਗਰਸ

01:36 PM Jul 02, 2023 IST
ਦਿੱਲੀ ਵਿੱਚ ਲੋਕ ਸਭਾ ਚੋਣਾਂ ਲੜਨ ਲਈ ਸੀਟਾਂ ਦੀ ਗਿਣਤੀ ਬਾਰੇ ਜਲਦੀ ਫ਼ੈਸਲਾ ਕਰੇਗੀ ਹਾਈਕਮਾਨ  ਕਾਂਗਰਸ
Advertisement

ਨਵੀਂ ਦਿੱਲੀ, 2 ਜੁਲਾਈ
ਕਾਂਗਰਸ ਦੇ ਦਿੱਲੀ ਇੰਚਾਰਜ ਦੀਪਕ ਬਾਰੀਆ ਨੇ ਅੱਜ ਕਿਹਾ ਕਿ ਪਾਰਟੀ ਹਾਈਕਮਾਨ ਜਲਦੀ ਹੀ ਫ਼ੈਸਲਾ ਕਰੇਗੀ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੌਮੀ ਰਾਜਧਾਨੀ ਵਿੱਚ ਕਿੰਨੀਆਂ ਸੀਟਾਂ ’ਤੇ ਚੋਣ ਲੜਨੀ ਹੈ। ਦਿੱਲੀ ਵਿੱਚ ਸੱਤ ਲੋਕ ਸਭਾ ਹਲਕੇ ਹਨ। ਗੁਜਰਾਤ ਦੇ ਕਾਂਗਰਸੀ ਆਗੂ ਬਾਬਰੀਆ ਨੇ ਸ਼ਨਿਚਰਵਾਰ ਨੂੰ ਰਸਮੀ ਤੌਰ ’ਤੇ ਪਾਰਟੀ ਦੇ ਦਿੱਲੀ ਇੰਚਾਰਜ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਕਿਹਾ, ‘‘ਅਸੀਂ ਹਾਲੇ ਤੈਅ ਨਹੀਂ ਕੀਤਾ ਹੈ ਕਿ ਅਸੀਂ ਕਿੰਨੀਆਂ ਸੀਟਾਂ ’ਤੇ ਚੋਣ ਲੜਾਂਗੇ। ਇਸ ਬਾਰੇ ਫੈਸਲਾ ਪਾਰਟੀ ਹਾਈਕਮਾਨ ਵੱਲੋਂ ਲਿਆ ਜਾਵੇਗਾ।’’

Advertisement

Advertisement
Tags :
Author Image

Advertisement
Advertisement
×