ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿਜਾਬ ਵਿਵਾਦ: ਕਰਨਾਟਕ ਸਰਕਾਰ ਨੇ ਪ੍ਰਿੰਸੀਪਲ ਦਾ ਐਵਾਰਡ ਰੋਕਿਆ

03:00 PM Sep 05, 2024 IST

ਬੰਗਲੂਰੂ, 5 ਸਤੰਬਰ
Hijab row: ਹਿਜਾਬ ਪਹਿਨਣ ਵਾਲੀਆਂ ਕੁੜੀਆਂ ਨੂੰ ਧੁੱਪ ਵਿਚ ਖੜ੍ਹੀਆਂ ਰੱਖਣ ਨਾਲ ਸਬੰਧਤ ਵਿਵਾਦ ਦੇ ਮੱਦੇਨਜ਼ਰ ਕਰਨਾਟਕ ਸਰਕਾਰ ਨੇ ਉਡੂਪੀ ਜ਼ਿਲ੍ਹੇ ਵਿਚ ਸਥਿਤ ਕੁੰਡਾਪੁਰ ਸਰਕਾਰੀ ਪ੍ਰੀ-ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਨੂੰ ਵੀਰਵਾਰ ਨੂੰ ‘ਅਧਿਆਪਕ ਦਿਵਸ’ ਮੌਕੇ ਦਿੱਤਾ ਜਾਣ ਵਾਲਾ ‘ਬੈਸਟ ਪ੍ਰਿੰਸੀਪਲ ਦਾ ਐਵਾਰਡ’ ਐਨ ਆਖ਼ਰੀ ਮੌਕੇ ਅਗਲੇ ਹੁਕਮਾਂ ਤੱਕ ਰੋਕ ਲਿਆ ਹੈ। ਸੂਬੇ ਦੇ ਸਿੱਖਿਆ ਮੰਤਰੀ ਮਧੂ ਬੰਗਾਰੱਪਾ ਨੇ ਕਿਹਾ ਕਿ ਪ੍ਰਿੰਸੀਪਲ ਬੀਜੀ ਰਾਮਕ੍ਰਿਸ਼ਨ ਨੇ ਵਿਦਿਆਰਥਣਾਂ ਨਾਲ ਜਿਵੇਂ ਦਾ ਸਲੂਕ ਕੀਤਾ ਸੀ, ਉਹ ਆਪਣੇ ਆਪ ਵਿਚ ਇਕ ਮੁੱਦਾ ਹੈ।
ਗ਼ੌਰਤਲਬ ਹੈ ਕਿ 2021 ਵਿਚ ਕਰਨਾਟਕ ਦੀ ਭਾਜਪਾ ਸਰਕਾਰ ਨੇ ਵਿੱਦਿਅਕ ਅਦਾਰਿਆਂ ਵਿਚ ਮੁਸਲਿਮ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਉਤੇ ਪਾਬੰਦੀ ਲਾ ਦਿੱਤੀ ਸੀ। ਇਸ ਦੌਰਾਨ ਪ੍ਰਿੰਸੀਪਲ ਰਾਮਕ੍ਰਿਸ਼ਨ ਉਤੇ ਕਾਲਜ ਵਿਚ ਹਿਜਾਬ ਪਹਿਨ ਕੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਧੁੱਪੇ ਖੜ੍ਹੀਆਂ ਰੱਖਣ ਦਾ ਦੋਸ਼ ਹੈ।
ਉਨ੍ਹਾਂ ਖ਼ਿਲਾਫ਼ ਇਸ ਵਿਵਾਦ ਕਾਰਨ ਸੋਸ਼ਲ ਮੀਡੀਆ ਉਤੇ ਚੱਲੀ ਜ਼ੋਰਦਾਰ ਮੁਹਿੰਮ ਦੇ ਮੱਦੇਨਜ਼ਰ ਸਰਕਾਰ ਨੇ ਅਗਲੇ ਹੁਕਮਾਂ ਤੱਕ ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਐਵਾਰਡ ਰੋਕ ਲਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਹੋਰ ਸੰਸਥਾਵਾਂ ਤੇ ਲੋਕਾਂ ਵੱਲੋਂ ਰਾਮਕ੍ਰਿਸ਼ਨ ਨੂੰ ਇਹ ਐਵਾਰਡ ਦੇਣ ਦਾ ਐਲਾਨ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਬੰਗਲੂਰੂ ਵਿਚ ਵਿਧਾਨ ਸਭਾ ਅਹਾਤੇ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਵੀਰਵਾਰ ਨੂੰ ਬੰਗਾਰੱਪਾ ਨੇ ਕਿਹਾ ਕਿ ਭਾਵੇਂ ਪ੍ਰਿੰਸੀਪਲ ਸਰਕਾਰੀ ਹੁਕਮਾਂ ਦਾ ਪਾਲਣ ਕਰ ਰਹੇ ਸਨ ਪਰ ‘ਉਨ੍ਹਾਂ ਬੱਚਿਆਂ ਨਾਲ ਜਿਹੋ ਜਿਹਾ ਸਲੂਕ ਕੀਤਾ, ਉਹ ਆਪਣੇ ਆਪ ਵਿਚ ਇਕ ਮੁੱਦਾ ਹੈ।’’ -ਆਈਏਐੱਨਐੱਸ

Advertisement

Advertisement