ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੇਮੰਤ ਸੋਰੇਨ ਮੁੜ ਬਣੇ ਝਾਰਖੰਡ ਦੇ ਮੁੱਖ ਮੰਤਰੀ

06:49 AM Jul 05, 2024 IST
ਮੁੱਖ ਮੰਤਰੀ ਵਜੋਂ ਹਲਫ਼ ਲੈਂਦੇ ਹੋਏ ਹੇਮੰਤ ਸੋਰੇਨ। -ਫੋਟੋ: ਪੀਟੀਆਈ

ਰਾਂਚੀ, 4 ਜੁਲਾਈ
ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਅੱਜ ਝਾਰਖੰਡ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਇੱਥੇ ਰਾਜ ਭਵਨ ’ਚ ਕਰਵਾਏ ਗਏ ਸਮਾਗਮ ਦੌਰਾਨ ਹੇਮੰਤ ਸੋਰੇਨ ਨੂੰ ਹਲਫ਼ ਦਿਵਾਇਆ।
ਸਹੁੰ ਚੁੱਕ ਸਮਾਗਮ ਮੌਕੇ ਹੇਮੰਤ ਸੋਰੇਨ ਦੇ ਪਿਤਾ ਤੇ ਪਾਰਟੀ ਸੁਪਰੀਮੋ ਸ਼ਿਬੂ ਸੋਰੇਨ, ਉਨ੍ਹਾਂ ਦੀ ਮਾਤਾ ਰੂਪੀ ਸੋਰੇਨ, ਪਤਨੀ ਕਲਪਨਾ ਸੋਰੇਨ ਤੇ ਜੇਐੱਮਐੱਮ-ਗੱਠਜੋੜ ਦੇ ਸੀਨੀਅਰ ਆਗੂ ਹਾਜ਼ਰ ਸਨ। ਬੀਤੇ ਦਿਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਚੰਪਈ ਸੋਰੇਨ ਵੀ ਇਸ ਮੌਕੇ ਹਾਜ਼ਰ ਸਨ। ਕਥਿਤ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਝਾਰਖੰਡ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਮਗਰੋਂ ਹੇਮੰਤ ਸੋਰੇਨ 28 ਜੂਨ ਨੂੰ ਜੇਲ੍ਹ ਤੋਂ ਬਾਹਰ ਆਏ ਸਨ। ਉਨ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ 31 ਜਨਵਰੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਹੁੰ ਚੁੱਕਣ ਤੋਂ ਬਾਅਦ ਸੋਰੇਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਆਪਣੇ ਫਰਜ਼ ਜ਼ਿੰਮੇਵਾਰੀ ਨਾਲ ਨਿਭਾਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮ ਸਾਰਿਆਂ ਦੇ ਦੇਖ ਸਕਣ ਲਈ ਜਨਤਕ ਤੌਰ ’ਤੇ ਮੁਹੱਈਆ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਣਗੇ।
ਲੋਕਾਂ ਦੇ ਨਾਂ ਜਾਰੀ ਇੱਕ ਵੀਡੀਓ ਸੁਨੇਹੇ ’ਚ ਹੇਮੰਤ ਸੋਰੇਨ ਨੇ ਕਿਹਾ ਕਿ ਵਿਰੋਧੀ ਧਿਰ ਨੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਸੀ ਤੇ ਉਹ ਆਪਣੇ ਮਾੜੇ ਮਨਸੂਬਿਆਂ ’ਚ ਕਾਮਯਾਬ ਰਹੀ ਅਤੇ ਉਨ੍ਹਾਂ ਨੂੰ ਤਕਰੀਬਨ ਪੰਜ ਮਹੀਨੇ ਜੇਲ੍ਹ ’ਚ ਬਿਤਾਉਣੇ ਪਏ। ਉਨ੍ਹਾਂ ਕਿਹਾ ਕਿ, ‘ਮੈਨੂੰ 31 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੈਂ ਤੁਹਾਨੂੰ ਸੁਨੇਹਾ ਦਿੱਤਾ ਸੀ ਕਿ ਕਿਸ ਤਰ੍ਹਾਂ ਵਿਰੋਧੀਆਂ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਅਤੇ ਉਹ ਕਿਸ ਤਰ੍ਹਾਂ ਆਪਣੇ ਮਨਸੂਬਿਆਂ ’ਚ ਕਾਮਯਾਬ ਹੋ ਗਏ। ਉਨ੍ਹਾਂ ਮੈਨੂੰ ਲੰਮਾ ਸਮਾਂ ਜੇਲ੍ਹ ’ਚ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮੈਂ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ। ਤੁਸੀਂ ਸੜਕਾਂ ’ਤੇ ਮੇਰੀ ਹਮਾਇਤ ਕੀਤੀ ਅਤੇ ਅਖੀਰ ਇਨਸਾਫ਼ ਹੋਇਆ ਤੇ ਮੈਨੂੰ ਰਿਹਾਅ ਕਰ ਦਿੱਤਾ ਗਿਆ।’ -ਪੀਟੀਆਈ

Advertisement

Advertisement