ਹੀਨਾ ਰਾਏ ਨੇ ਪਾਸ ਕੀਤਾ ਪੀਐੱਸਟੀਐਸਈ ਟੈਸਟ
07:44 AM Jul 29, 2024 IST
ਭੁੱਚੋ ਮੰਡੀ (ਪੱਤਰ ਪ੍ਰੇਰਕ): ਸਰਕਾਰੀ ਸਮਾਰਟ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਦੀ ਵਿਦਿਆਰਥਣ ਹੀਨਾ ਰਾਏ ਪੁੱਤਰੀ ਮਨੋਜ ਕੁਮਾਰ ਨੇ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਵਿਦਿਆਰਥਣ, ਉਸ ਦੇ ਮਾਪੇ ਅਤੇ ਇਸ ਐਸਟ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਨੂੰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ।
Advertisement
Advertisement