ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਏਐੱਸ ਐਡਹਾਕ ਡਿਵੀਜ਼ਨ ਵੱਲੋਂ ਵਿਨੇਸ਼ ਦੀ ਅਪੀਲ ’ਤੇ ਸੁਣਵਾਈ ਮੁਕੰਮਲ

12:05 AM Aug 10, 2024 IST

ਪੈਰਿਸ, 9 ਅਗਸਤ

Advertisement

ਓਲੰਪਿਕ ਦੇ ਫਾਈਨਲ ਮੈਚ ਵਿੱਚ ਅਯੋਗ ਕਰਾਰ ਦਿੱਤੇ ਜਾਣ ਖ਼ਿਲਾਫ਼ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੀ ਅਪੀਲ ’ਤੇ ਅੱਜ ਇੱਥੇ ਖੇਡ ਸਾਲਸੀ ਅਦਾਲਤ (ਸੀਏਐੱਸ) ਵਿੱਚ ਸੁਣਵਾਈ ਮੁਕੰਮਲ ਹੋ ਗਈ ਹੈ। ਇਸ ਦੌਰਾਨ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਹਾਂ ਪੱਖੀ ਹੱਲ ਦੀ ਆਸ ਪ੍ਰਗਟਾਈ। ਇਹ ਸੁਣਵਾਈ ਸੀਏਐੱਸ ਦੇ ਐਡਹਾਕ ਡਿਵੀਜ਼ਨ ਵਿੱਚ ਹੋਈ ਜੋ ਕਿ ਖਾਸ ਕਰ ਕੇ ਖੇਡਾਂ ਦੌਰਾਨ ਪੈਦਾ ਹੋਣ ਵਾਲੇ ਵਿਵਾਦਾਂ ਦੇ ਹੱਲ ਲਈ ਸਥਾਪਤ ਕੀਤਾ ਗਿਆ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਭਾਰਤੀ ਓਲੰਪਿਕ ਐਸੋਸੀਏਸ਼ਨ ਖੇਡ ਸਾਲਸੀ ਅਦਾਲਤ ਦੇ ਐਡਹਾਕ ਡਿਵੀਜ਼ਨ ਸਾਹਮਣੇ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ’ਤੇ ਹੋਈ ਸੁਣਵਾਈ ਮਗਰੋਂ ਮਾਮਲੇ ਦਾ ਹਾਂ ਪੱਖੀ ਹੱਲ ਨਿਕਲਣ ਲਈ ਆਸਵੰਦ ਹੈ।’’ ਸੋਨੇ ਦੇ ਤਗ਼ਮੇ ਲਈ ਸਾਰਾਹ ਐਨ ਹਿਲਡਰਬ੍ਰਾਂਟ ਨਾਲ ਹੋਣ ਵਾਲੇ ਫਾਈਨਲ ਮੈਚ ਤੋਂ ਪਹਿਲਾਂ ਸਵੇਰ ਸਮੇਂ 100 ਗ੍ਰਾਮ ਵੱਧ ਭਾਰ ਆਉਣ ’ਤੇ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਵਿਨੇਸ਼ ਦੀ ਥਾਂ ਕਿਊਬਾ ਦੀ ਪਹਿਲਵਾਨ ਯੁਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਫਾਈਨਲ ਵਿੱਚ ਭੇਜ ਦਿੱਤਾ ਗਿਆ ਸੀ ਜਦਕਿ ਲੋਪੇਜ਼ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤੀ ਪਹਿਲਵਾਨ ਵਿਨੇਸ਼ ਤੋਂ ਹਾਰ ਗਈ ਸੀ। ਇਸ ਖਿਲਾਫ ਵਿਨੇਸ਼ ਨੇ ਖੇਡ ਸਾਲਸੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਸੀ ਜਿਸ ਨੂੰ ਕੱਲ੍ਹ ਮਨਜ਼ੂਰ ਕਰ ਲਿਆ ਗਿਆ ਸੀ ਤੇ ਇਸ ’ਤੇ ਅੱਜ ਸੁਣਵਾਈ ਹੋਈ। ਇਸ ਅਪੀਲ ਵਿੱਚ ਭਾਰਤ ਨੇ ਮੰਗ ਕੀਤੀ ਸੀ ਕਿ ਵਿਨੇਸ਼ ਨੂੰ ਮੰਗਲਵਾਰ ਨੂੰ ਹੋਏ ਮੁਕਾਬਲੇ ਦੇ ਆਧਾਰ ’ਤੇ ਲੋਪੇਜ਼ ਦੇ ਨਾਲ ਚਾਂਦੀ ਦਾ ਸਾਂਝਾ ਤਗ਼ਮਾ ਦਿੱਤਾ ਜਾਵੇ। -ਪੀਟੀਆਈ

Advertisement
Advertisement