ਰਾਜਪਾਲ ਬੋਸ ਵੱਲੋਂ ਮਮਤਾ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ’ਤੇ ਸੁਣਵਾਈ ਅੱਜ
07:01 AM Jul 03, 2024 IST
ਕੋਲਕਾਤਾ, 2 ਜੁਲਾਈ
ਕਲਕੱਤਾ ਹਾਈ ਕੋਰਟ ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਵੱਲੋਂ ਮੁੱਖ ਮੰਤਰੀ ਮਮਤਾ ਬੈਨਰਜੀ ਖ਼ਿਲਾਫ਼ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ਭਲਕੇ ਕਰੇਗੀ। ਮਮਤਾ ਨੇ ਦਾਅਵਾ ਕੀਤਾ ਸੀ ਕਿ ਔਰਤਾਂ ਨੇ ਉਨ੍ਹਾਂ ਕੋਲ ਸ਼ਿਕਾਇਤ ਕੀਤੀ ਹੈ ਕਿ ਉਹ ਰਾਜ ਭਵਨ ਦੀ ਗਤੀਵਿਧੀਆਂ ਕਾਰਨ ਉੱਥੇ ਜਾਣ ਤੋਂ ਡਰਦੀਆਂ ਹਨ। ਬੋਸ ਨੇ ਇਸ ਤੋਂ ਅਗਲੇ ਦਿਨ 28 ਜੂਨ ਨੂੰ ਮੁੱਖ ਮੰਤਰੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਹਾਈ ਕੋਰਟ ਦੀ ਵੈੱਬਸਾਈਟ ਅਨੁਸਾਰ, ਬੋਸ ਵੱਲੋਂ ਮਮਤਾ ਖਿਲਾਫ਼ ਦਾਇਰ ਮਾਣਹਾਨੀ ਦਾ ਮੁਕੱਦਮਾ ਬੁੱਧਵਾਰ ਨੂੰ ਜਸਟਿਸ ਕ੍ਰਿਸ਼ਨਾ ਰਾਓ ਦੀ ਬੈਂਚ ਕੋਲ ਸੁਣਵਾਈ ਲਈ ਸੂਚੀਬੱਧ ਹੈ। -ਪੀਟੀਆਈ
Advertisement
Advertisement