For the best experience, open
https://m.punjabitribuneonline.com
on your mobile browser.
Advertisement

ਠਾਕਰੇ ਦੀ ਚੋਣ ਨਿਸ਼ਾਨ ਬਾਰੇ ਪਟੀਸ਼ਨ ’ਤੇ ਸੁਣਵਾਈ 31 ਨੂੰ

07:06 AM Jul 11, 2023 IST
ਠਾਕਰੇ ਦੀ ਚੋਣ ਨਿਸ਼ਾਨ ਬਾਰੇ ਪਟੀਸ਼ਨ ’ਤੇ ਸੁਣਵਾਈ 31 ਨੂੰ
Advertisement

ਨਵੀਂ ਦਿੱਲੀ: ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ‘ਸ਼ਿਵ ਸੈਨਾ’ ਨਾਮ ਤੇ ‘ਤੀਰ-ਕਮਾਨ’ ਚੋਣ ਨਿਸ਼ਾਨ ਅਲਾਟ ਕੀਤੇ ਜਾਣ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਪਰੀਮ ਕੋਰਟ 31 ਜੁਲਾਈ ਨੂੰ ਸੁਣਵਾਈ ਕਰੇਗੀ। ਠਾਕਰੇ ਧੜੇ ਵੱਲੋਂ ਪੇਸ਼ ਵਕੀਲ ਅਮਿਤ ਆਨੰਦ ਤਿਵਾੜੀ ਨੇ ਫੌਰੀ ਸੁਣਵਾਈ ਦੀ ਮੰਗ ਕੀਤੀ ਤਾਂ ਚੀਫ ਜਸਟਿਸ ਡੀ.ਵਾਈ.ਚੰਦਰਚੂੜ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਦੇ ਬੈਂਚ ਨੇ ਕਿਹਾ, ‘‘ਕੇਸ 31 ਜੁਲਾਈ ਲਈ ਸੂਚੀਬੰਦ ਹੈ ਤੇ ਅਸੀਂ ਉਸੇ ਦਨਿ ਸੁਣਵਾਈ ਕਰਾਂਗੇ।’’ ਉਂਜ ਬੈਂਚ ਨੇ ਤਿਵਾੜੀ ਨੂੰ ਸ਼ਿੰਦੇ ਧੜੇ ਵਲੋਂ ਦਾਇਰ ਹਲਫ਼ਨਾਮੇ ਲਈ ਜਵਾਬ-ਦਾਅਵਾ ਦਾਖ਼ਲ ਕਰਨ ਦੀ ਖੁੱਲ੍ਹ ਦੇ ਦਿੱਤੀ। ਇਸ ਤੋਂ ਪਹਿਲਾਂ ਸਿਖਰਲੀ ਕੋਰਟ ਨੇ ਠਾਕਰੇ ਦੀ ਪਟੀਸ਼ਨ ’ਤੇ 22 ਫਰਵਰੀ ਨੂੰ ਸ਼ਿੰਦੇ ਧੜੇ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×