ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ-ਯੂਜੀ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

07:39 AM Jun 13, 2024 IST

ਨਵੀਂ ਦਿੱਲੀ, 12 ਜੂਨ
ਐੱਡਟੈੱਕ ਫਰਮ ‘ਫਿਜ਼ਿਕਸ ਵਾਲਾ’ ਦੇ ਮੁੱਖ ਕਾਰਜਕਾਰੀ ਅਲਖ ਪਾਂਡੇ ਨੇ ਵਿਵਾਦਗ੍ਰਸਤ ਨੀਟ-ਯੂਜੀ 2024 ਪ੍ਰੀਖਿਆ ਦੇਣ ਵਾਲੇ 1500 ਤੋਂ ਵੱਧ ਉਮੀਦਵਾਰਾਂ ਨੂੰ ਕਥਿਤ ਬਿਨਾਂ ਸੋਚੇ-ਸਮਝੇ ਗਰੇਸ ਅੰਕ ਦਿੱਤੇ ਜਾਣ ਦੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਫਰਮ ਵੱਲੋਂ ਦਾਇਰ ਪਟੀਸ਼ਨ ਸਣੇ ਤਿੰਨ ਪਟੀਸ਼ਨਾਂ ’ਤੇ ਵੀਰਵਾਰ ਨੂੰ ਸੁਣਵਾਈ ਕਰੇਗੀ। ਬਾਕੀ ਦੋ ਪਟੀਸ਼ਨਾਂ ਅਬਦੁੱਲਾ ਮੁਹੰਮਦ ਫੈਜ਼ ਤੇ ਜੇ. ਕਾਰਤਿਕ ਵੱਲੋਂ ਵੱਖਰੇ ਤੌਰ ’ਤੇ ਦਾਇਰ ਕੀਤੀਆਂ ਗਈਆਂ ਹਨ। ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਕਾਰੋਬਾਰੀ ਸੂਚੀ ਮੁਤਾਬਕ ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਵੱਲੋਂ ਸੁਣਵਾਈ ਕੀਤੀ ਜਾਵੇਗੀ।
ਨੀਟ-ਯੂਜੀ ਪ੍ਰੀਖਿਆ ਐੱਮਬੀਬੀਐੱਸ, ਬੀਡੀਐੱਸ ਤੇ ਹੋਰਨਾਂ ਕੋਰਸਾਂ ਵਿਚ ਦਾਖਲਿਆਂ ਵਾਸਤੇ ਲਈ ਜਾਂਦੀ ਹੈ। ‘ਫਿਜ਼ਿਕਸ ਵਾਲਾ’ ਵੱਲੋਂ ਦਾਇਰ ਪਟੀਸ਼ਨ ਵਿਚ ਸਰਬਉੱਚ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਨਿਗਰਾਨੀ ਹੇਠ ਮਾਹਿਰਾਂ ਦੀ ਇਕ ਕਮੇਟੀ ਬਣਾਏ ਜੋ ‘ਪ੍ਰੀਖਿਆ ਅਮਲ ਤੇ ਨੀਟ (ਯੂਜੀ) 2024 ਦੇ ਨਤੀਜਿਆਂ ਦੀ ਪੁਣ-ਛਾਣ ਕਰੇ।’ ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਨੇ ਲੰਘੇ ਦਿਨ ਕਿਹਾ ਸੀ ਕਿ ਕੌਮੀ ਯੋਗਤਾ ਕਮ ਦਾਖ਼ਲਾ ਟੈਸਟ - ਅੰਡਰਗਰੈਜੂਏਟ (ਨੀਟ-ਯੂਜੀ) 2024 ਦੀ ਮਰਿਆਦਾ (ਭਰੋਸੇਯੋਗਤਾ) ਅਸਰਅੰਦਾਜ਼ ਹੋਈ ਹੈ। ਇਹੀ ਨਹੀਂ ਸਰਬਉੱਚ ਅਦਾਲਤ ਨੇ ਕਥਿਤ ਪ੍ਰਸ਼ਨ ਪੱਤਰ ਲੀਕ ਤੇ ਹੋਰ ਗੜਬੜੀਆਂ ਦੇ ਹਵਾਲੇ ਨਾਲ ਨੀਟ-ਯੂਜੀ ਪ੍ਰੀਖਿਆ ਨਵੇਂ ਸਿਰ ਤੋਂ ਕਰਵਾਉਣ ਦੀ ਮੰਗ ਕਰਦੀ ਇਕ ਹੋਰ ਪਟੀਸ਼ਨ ’ਤੇ ਕੇਂਦਰ ਤੇ ਐੱਨਟੀਏ ਤੋਂ ਜਵਾਬ ਮੰਗਿਆ ਸੀ। -ਪੀਟੀਆਈ

Advertisement

ਐੱਨਟੀਏ ਵੀ ਕਰੇਗੀ ਸੁਪਰੀਮ ਕੋਰਟ ਦਾ ਰੁਖ਼

ਨਵੀਂ ਦਿੱਲੀ: ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੀਟ-ਯੂਜੀ ਉਮੀਦਵਾਰਾਂ ਵੱਲੋਂ ਕਥਿਤ ਬਿਨਾਂ ਸੋਚੇ-ਸਮਝੇ ਗਰੇਸ ਅੰਕ ਦੇਣ ਦੇ ਫੈਸਲੇ, ਪੇਪਰ ਲੀਕ ਤੇ ਕੁਝ ਪ੍ਰਸ਼ਨ ਪੱਤਰਾਂ ਦੇ ਮੁਲਾਂਕਣ ਵਿਚ ਬੇਨਿਯਮੀਆਂ ਨੂੰ ਚੁਣੌਤੀ ਦਿੰਦੀਆਂ ਸੱਤ ਵੱਖ ਵੱਖ ਹਾਈ ਕੋਰਟਾਂ ਵਿਚ ਦਾਇਰ ਪਟੀਸ਼ਨਾਂ ਤਬਦੀਲ ਕਰਵਾਉਣ ਲਈ ਸੁਪਰੀਮ ਕੋਰਟ ਦਾ ਰੁਖ਼ ਕਰੇਗੀ। ਇਸ ਦੌਰਾਨ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੇ ਵੈਕੇਸ਼ਨ ਬੈਂਚ ਨੇ ਨੀਟ-ਯੂਜੀ 2024 ਦੇ ਉਮੀਦਵਾਰਾਂ ਵੱਲੋਂ ਦਾਇਰ ਚਾਰ ਪਟੀਸ਼ਨਾਂ ’ਤੇ ਨੋਟਿਸ ਜਾਰੀ ਕਰਦਿਆਂ ਐੱਨਟੀਏ ਤੋਂ ਜਵਾਬ ਮੰਗ ਲਿਆ ਹੈ। ਹਾਈ ਕੋਰਟ ਨੇ ਵੀ ਸੁਪਰੀਮ ਕੋਰਟ ਦੇ ਨਕਸ਼ੇਕਦਮ ’ਤੇ ਚਲਦਿਆਂ ਕਾਊਂਸਲਿੰਗ ਦੇ ਅਮਲ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਹਾਈ ਕੋਰਟ ਨੇ ਐੱਨਟੀਏ ਦੇ ਵਕੀਲ ਨੂੰ ਪਟੀਸ਼ਨਾਂ ਬਾਰੇ ਜਵਾਬ ਦਾਅਵਾ ਦਾਖਲ ਕਰਨ ਲਈ ਸਮਾਂ ਦਿੰਦਿਆਂ ਅਗਲੀ ਸੁਣਵਾਈ 5 ਜੁਲਾਈ ਲਈ ਨਿਰਧਾਰਿਤ ਕੀਤੀ ਹੈ। -ਪੀਟੀਆਈ

ਨਕਲ ਦੇ 63 ਕੇਸ ਫੜੇ, ਪਰ ਪੇਪਰ ਲੀਕ ਨਹੀਂ ਹੋਇਆ: ਐੱਨਟੀਏ

ਨਵੀਂ ਦਿੱਲੀ: ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਅੱਜ ਕਿਹਾ ਕਿ ਨੀਟ-ਯੂਜੀ ਦੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵੱਲੋਂ ਨਕਲ ਮਾਰੇ ਜਾਣ ਦੇ 63 ਕੇਸ ਸਾਹਮਣੇ ਆਏ ਸਨ ਤੇ ਇਨ੍ਹਾਂ ਵਿਚੋਂ 23 ਜਣਿਆਂ ’ਤੇ ਵੱਖ ਵੱਖ ਅਰਸਿਆਂ ਲਈ ਪ੍ਰੀਖਿਆ ਦੇਣ ਦੀ ਪਾਬੰਦੀ ਵੀ ਲਾਈ ਗਈ ਹੈ। ਏਜੰਸੀ ਨੇ ਕਿਹਾ ਕਿ ਮੈਡੀਕਲ ਕੋਰਸਾਂ ਦੀ ਦਾਖਲਾ ਪ੍ਰੀਖਿਆ ਦੌਰਾਨ ਨਕਲ ਦੇ ਕੇਸ ਜ਼ਰੂਰ ਫੜੇ ਗਏ, ਪਰ ਪ੍ਰੀਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਤੇ ਕੋਈ ਪੇਪਰ ਲੀਕ ਨਹੀਂ ਹੋਇਆ। ਐੱਨਟੀਏ ਦੇ ਡੀਜੀ ਸੁਬੋਧ ਕੁਮਾਰ ਸਿੰਘ ਨੇ ਕਿਹਾ ਕਿ ਨਕਲ ਮਾਰਦੇ ਫੜੇ ਗਏ 40 ਉਮੀਦਵਾਰਾਂ ਦਾ ਨਤੀਜਾ ਰੋਕ ਲਿਆ ਗਿਆ ਹੈ। ਸਿੰਘ ਨੇ ਕਿਹਾ, ‘‘ਸਿੱਖਿਆ ਮੰਤਰਾਲੇ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ਨੇ ਅਜੇ ਤੱਕ ਆਪਣੀ ਰਿਪੋਰਟ ਨਹੀਂ ਸੌਂਪੀ। ਕਮੇਟੀ ਵੱਲੋਂ ਕੀਤੀਆਂ ਜਾਣ ਵਾਲੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਕਰੀਬ 1600 ਵਿਦਿਆਰਥੀਆਂ ਦਾ ਮੁੜ ਟੈਸਟ ਲੈਣ ਜਾਂ ਫਿਰ ਬਦਲਵੇਂ ਚੌਖਟੇ ਬਾਰੇ ਫੈਸਲਾ ਲਿਆ ਜਾਵੇਗਾ ਤਾਂ ਕਿ ਕਿਸੇ ਉਮੀਦਵਾਰ ਦਾ ਕੋਈ ਨੁਕਸਾਨ ਨਾ ਹੋਵੇ।’’

Advertisement

Advertisement