ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਐੱਨਯੂ ਵਿੱਚ ਭੁੱਖ ਹੜਤਾਲ ’ਤੇ ਬੈਠੇ ਦੋ ਵਿਦਿਆਰਥੀਆਂ ਦੀ ਸਿਹਤ ਵਿਗੜੀ

07:56 AM Aug 20, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਕੈਂਪਸ ਵਿੱਚ ਚੱਲ ਰਹੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਿੱਚ ਸ਼ਾਮਲ ਦੋ ਵਿਦਿਆਰਥੀਆਂ ਦੀ ਸਿਹਤ ਅੱਜ ਵਿਗੜ ਗਈ। ਉਨ੍ਹਾਂ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਉਨ੍ਹਾਂ ਆਪਣਾ ਵਿਰੋਧ ਜਾਰੀ ਰੱਖਦਿਆਂ ਇਲਾਜ ਤੋਂ ਇਨਕਾਰ ਕਰ ਦਿੱਤਾ। ਜੇਐੱਨਯੂ ਦੇ ਸਿਹਤ ਕੇਂਦਰ ਨੇ ਭੁੱਖ ਹੜਤਾਲ ਕਾਰਨ ਵਿਦਿਆਰਥੀਆਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਿੱਲੀ ਰੈਫਰ ਕਰ ਦਿੱਤਾ। ਅੱਜ ਹੜਤਾਲ ਦਾ ਅੱਠਵਾਂ ਦਿਨ ਹੈ, ਜਿਸ ਵਿੱਚ ਵਿਦਿਆਰਥੀ 11 ਅਗਸਤ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਦੇ ਕਥਿਤ ਗੈਰ-ਜ਼ਿੰਮੇਵਾਰਾਨਾ ਰਵੱਈਏ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਜੇਐਨਯੂ ਦੀ ਚੀਫ ਮੈਡੀਕਲ ਅਫਸਰ (ਸੀਐਮਓ) ਫੌਜੀਆ ਫਿਰਦੌਸ ਓਜ਼ੈਰ ਨੇ ਦੱਸਿਆ, “ਦੋਵੇਂ ਵਿਦਿਆਰਥੀਆਂ ਨੇ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।’’ ਜੇਐੱਨਯੂ ਦੇ ਉਪ ਕੁਲਪਤੀ ਸ਼ਾਂਤੀਸ੍ਰੀ ਡੀ. ਪੰਡਿਤ ਨੇ ਕਿਹਾ, ‘‘ਜੇਐੱਨਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ।’’ ਵਿਦਿਆਰਥੀ ‘ਮੈਰਿਟ-ਕਮ-ਮੀਨਜ਼’ (ਐੱਮਸੀਐੱਮ) ਸਕਾਲਰਸ਼ਿਪ ਵਧਾ ਕੇ ਘੱਟੋ-ਘੱਟ ਪੰਜ ਹਜ਼ਾਰ ਰੁਪਏ ਕਰਨ, ਫਰਵਰੀ ਵਿੱਚ ਉਦਘਾਟਨ ਤੋਂ ਬਾਅਦ ਤੋਂ ਬੰਦ ਪਿਆ ਬਰਾਕ ਹੋਸਟਲ ਖੋਲ੍ਹਣ ਅਤੇ ਸੀਪੀਓ ਨਿਯਮਾਵਲੀ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਤਹਿਤ ਕੈਂਪਸ ’ਚ ਵਿਰੋਧ ਪ੍ਰਦਰਸ਼ਨ ਕਰਨ ’ਤੇ 20,000 ਰੁਪਏ ਤੱਕ ਦਾ ਜੁਰਮਾਨਾ ਲਾਗਾਇਆ ਜਾਂਦਾ ਹੈ।

Advertisement

Advertisement
Advertisement