For the best experience, open
https://m.punjabitribuneonline.com
on your mobile browser.
Advertisement

ਬਿੰਦਰਖ ਵਿੱਚ ਸਿਹਤ ਜਾਂਚ ਤੇ ਖੂਨਦਾਨ ਕੈਂਪ

06:32 AM May 06, 2024 IST
ਬਿੰਦਰਖ ਵਿੱਚ ਸਿਹਤ ਜਾਂਚ ਤੇ ਖੂਨਦਾਨ ਕੈਂਪ
ਡਾਕਟਰਾਂ ਦੀ ਟੀਮ ਨਾਲ ਹਾਜ਼ਰ ਪ੍ਰਬੰਧਕ ਕਮੇਟੀ ਦੇ ਮੈਂਬਰ।
Advertisement

ਜਗਮੋਹਨ ਸਿੰਘ
ਰੂਪਨਗਰ, 5 ਮਈ
ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਬਿੰਦਰਖ ਦੇ ਗੁਰਦੁਆਰਾ ਤਪ ਅਸਥਾਨ ਬਾਬਾ ਅਮਰ ਨਾਥ ਬਿੰਦਰਖ ਵਿੱਚ ਮੁਫ਼ਤ ਮੈਡੀਕਲ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਲਾਈਫ ਲਾਈਨ ਬਲੱਡ ਡੋਨਰ ਸੁਸਾਇਟੀ ਰੂਪਨਗਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ ਸਿਵਿਲ ਹਸਪਤਾਲ ਰੂਪਨਗਰ ਦੇ ਬਲੱਡ ਬੈਂਕ ਤੋਂ ਡਾ. ਭਵਲੀਨ ਕੌਰ ਦੀ ਅਗਵਾਈ ਅਧੀਨ ਆਈ ਟੀਮ ਨੇ 25 ਯੂਨਿਟ ਖੂਨ ਇਕੱਤਰ ਕੀਤਾ। ਡਾ. ਰਾਜੀਵ ਅਗਰਵਾਲ ਦੀ ਅਗਵਾਈ ਅਧੀਨ ਆਈ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ। ਡਾਕਟਰਾਂ ਨੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ।
ਇਸ ਮੌਕੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਪੱਪੀ, ਸੁਖਵਿੰਦਰ ਸਿੰਘ, ਹਰਚੰਦ ਸਿੰਘ, ਸ਼ੇਰ ਸਿੰਘ, ਬਿੱਟੂ ਬਿੰਦਰਖ ਤੇ ਸੁਰਮੁਖ ਸਿੰਘ ਬਵਾਨੀ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਬਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×