ਮੱਲੂਨੰਗਲ ਵਿੱਚ ਸਿਹਤ ਜਾਂਚ ਕੈਂਪ
07:53 AM Mar 24, 2025 IST
ਚੇਤਨਪੁਰਾ:
Advertisement
ਰੋਟਰੀ ਕਲੱਬ ਅੰਮ੍ਰਿਤਸਰ ਵੱਲੋਂ ਪਿੰਡ ਮੱਲੂਨੰਗਲ ਦੇ ਗੁਰਦੁਆਰਾ ਸਾਹਿਬ ਵਿਖੇ ਅੱਜ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਵਿੱਚ 500 ਤੋਂ ਵੱਧ ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਬਿਨਾਂ ਕਿਸੇ ਖਰਚੇ ਦੇ ਪੂਰੇ ਸਰੀਰ ਦੇ ਲੈਬ ਟੈਸਟ ਕੀਤੇ ਗਏ ਅਤੇ ਔਰਤਾਂ ਲਈ ਓਪੀਡੀ ਸੇਵਾਵਾਂ ਦੌਰਾਨ ਕਈ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਅੱਖਾਂ ਅਤੇ ਦੰਦਾਂ ਦੀ ਜਾਂਚ ਵੀ ਕੀਤੀ ਗਈ ਜਿਸ ਮਗਰੋਂ ਲੋਕਾਂ ਨੂੰ ਬੁਰਸ਼ ਅਤੇ ਟੂਥਪੇਸਟ ਵੀ ਵੰਡੇ ਗਏ ਅਤੇ ਦਾਨੀ ਸੱਜਣਾਂ ਵੱਲੋਂ ਖੂਨ ਦਾਨ ਵੀ ਕੀਤਾ ਗਿਆ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲੋਂ ਇਸ ਕੈਂਪ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਇਸ ਮੌਕੇ ਕਲੱਬ ਦੇ ਪ੍ਰਧਾਨ ਡਾ. ਕੇਐੱਸ ਗਿੱਲ, ਡਾ. ਸਿੱਧੂ, ਡਾ. ਜਗਪ੍ਰੀਤ ਸਿੱਧੂ, ਡਾ: ਪ੍ਰਕਾਸ਼ ਸਿੰਘ ਢਿੱਲੋਂ, ਡਾ. ਜੱਸਜੀਤ, ਨਿਧੀ ਸਿੰਧਵਾਨੀ, ਅਮਨਦੀਪ ਸੇਖੋ, ਆਸ਼ਿਸ਼ ਸ਼ਰਮਾ, ਬਲਦੇਵ ਸਿੰਘ, ਸੁਸ਼ਮਾ ਮਹਿਰਾ, ਗੁਰਜੀਤ ਸੇਖੋਂ, ਰਮਨਦੀਪ ਤੇ ਕਮਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement