For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਖਾਲਸਾ ਕਾਲਜ ਵਿੱਚ ਸਿਹਤ ਜਾਂਚ ਕੈਂਪ

07:57 AM Mar 05, 2024 IST
ਗੁਰੂ ਨਾਨਕ ਖਾਲਸਾ ਕਾਲਜ ਵਿੱਚ ਸਿਹਤ ਜਾਂਚ ਕੈਂਪ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 4 ਮਾਰਚ
ਜਮਨਾ ਆਟੋ ਇੰਡਸਟਰੀਜ਼ ਦੇ ਸਹਿਯੋਗ ਨਾਲ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਮਹਿਲਾ ਸੈੱਲ ਵੱਲੋਂ ਇੱਕ ਰੋਜ਼ਾ ਸਿਹਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡੀਏਵੀ ਡੈਂਟਲ ਕਾਲਜ ਤੋਂ ਡਾ. ਆਈਕੇ ਪੰਡਿਤ ਦੀ ਦੇਖ-ਰੇਖ ਹੇਠ ਡਾ. ਅਨਮੋਲ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਅਤੇ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਆਫ਼ ਇੰਡੀਆ ਤੋਂ ਡਾ. ਆਰਤੀ ਨੈਨ ਅਤੇ ਉਨ੍ਹਾਂ ਦੀ ਟੀਮ ਨੇ ਹੀਮੋਗਲੋਬਿਨ ਟੈਸਟ ਕੀਤੇ। ਸਿਹਤ ਜਾਂਚ ਕਰਵਾਉਣ ਵਾਲਿਆਂ ਵਿੱਚ 150 ਵਿਦਿਆਰਥੀਆਂ ਅਤੇ 35 ਸਟਾਫ਼ ਮੈਂਬਰ ਸ਼ਾਮਲ ਸਨ। ਪ੍ਰੋਗਰਾਮ ਦਾ ਉਦਘਾਟਨ ਕਾਲਜ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ, ਵਾਈਸ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ, ਵਿਮੈੱਨ ਸੈੱਲ ਦੀ ਪ੍ਰਧਾਨ ਡਾ. ਪ੍ਰਤਿਮਾ ਸ਼ਰਮਾ, ਡਾ. ਕੈਥਰੀਨ ਮਸੀਹ , ਡਾ. ਪਾਇਲ ਲਾਂਬਾ ਅਤੇ ਹੋਰ ਸੀਨੀਅਰ ਮੈਂਬਰਾਂ ਨੇ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×