For the best experience, open
https://m.punjabitribuneonline.com
on your mobile browser.
Advertisement

ਢਾਣੀ ਸ਼ੇਰਗੜ੍ਹ ਵਿੱਚ ਨਸ਼ਾ ਛੁਡਾਊ ਟੀਮ ਵੱਲੋਂ ਸੈਮੀਨਾਰ

11:03 AM Jun 02, 2024 IST
ਢਾਣੀ ਸ਼ੇਰਗੜ੍ਹ ਵਿੱਚ ਨਸ਼ਾ ਛੁਡਾਊ ਟੀਮ ਵੱਲੋਂ ਸੈਮੀਨਾਰ
ਢਾਣੀ ਸ਼ੇਰਗੜ੍ਹ ਰਤੀਆ ਵਿੱਚ ਸੈਮੀਨਾਰ ਨੂੰ ਸੰਬੋਧਨ ਕਰਦਾ ਹੋਇਆ ਬੁਲਾਰਾ।
Advertisement

ਪੱਤਰ ਪ੍ਰੇਰਕ
ਰਤੀਆ, 1 ਜੂਨ
ਇੱਥੇ ਢਾਣੀ ਸ਼ੇਰਗੜ੍ਹ ਸਤਿਸੰਗ ਭਵਨ ਰਤੀਆ ਵਿੱਚ ਫੇਥ ਫਾਊਂਡੇਸ਼ਨ ਆਫ ਹਰਿਆਣਾ, ਇੰਟਰਨੈਸ਼ਨਲ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਅਤੇ ਜ਼ਿਲ੍ਹਾ ਫਤਿਹਾਬਾਦ ਨਸ਼ਾ ਛੁਡਾਊ ਟੀਮ ਵੱਲੋਂ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਡੀਜੀਪੀ ਸ਼ਤਰੁਜੀਤ ਕਪੂਰ, ਏਡੀਜੀਪੀ ਡਾ. ਐੱਮ ਰਵੀ ਕਿਰਨ ਅਤੇ ਜ਼ਿਲ੍ਹਾ ਫਤਿਆਬਾਦ ਪੁਲੀਸ ਕਪਤਾਨ ਆਸਥਾ ਮੋਦੀ ਦੀ ਅਗਵਾਈ ਹੇਠ ਕੀਤਾ ਗਿਆ। ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਫਤਿਆਬਾਦ ਨਸ਼ਾ ਮੁਕਤੀ ਟੀਮ ਦੇ ਇੰਚਾਰਜ ਸੁੰਦਰ ਲਾਲ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਥਾਣਾ ਰਤੀਆ ਦੇ ਐੱਸਐੱਚਓ ਜੈ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸੁੰਦਰ ਲਾਲ ਨੇ ਕਿਹਾ ਕਿ ਨਸ਼ੇ ਦੀ ਲਤ ਤੰਬਾਕੂ ਨਾਲ ਸ਼ੁਰੂਆਤ ਹੁੰਦੀ ਹੈ। ਹੌਲੀ-ਹੌਲੀ ਇਹ ਨਸ਼ਾ ਸਾਡੇ ਸਮੁੱਚੇ ਸਮਾਜ ਅਤੇ ਪੂਰੇ ਪਰਿਵਾਰ ਲਈ ਇੱਕ ਵੱਡਾ ਸਰਾਪ ਬਣ ਜਾਂਦਾ ਹੈ। ਇਸ ਮੌਕੇ ਨੌਜਵਾਨਾਂ ਨੇ ਨਸ਼ਾ ਛੱਡਣ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਰਤੀਆ ਥਾਣਾ ਦੇ ਐੱਸਐੱਚਓ ਜੈ ਸਿੰਘ ਨੇ ਕਿਹਾ ਕਿ ਜੇ ਤੁਹਾਡੇ ਨੇੜੇ ਕੋਈ ਨਸ਼ਾ ਕਰਦਾ ਹੈ, ਤਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ।
ਇਸ ਸਬੰਧੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਫੇਥ ਫਾਊਂਡੇਸ਼ਨ ਹਰਿਆਣਾ ਦੇ ਪ੍ਰਧਾਨ ਡੇਵਿਡ ਕਪੂਰ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਐੱਨਜੀਓ ਤੁਹਾਡੀ ਜ਼ਿਲ੍ਹਾ ਨਸ਼ਾ ਛੁਡਾਊ ਟੀਮ ਦੇ ਨਾਲ ਹੈ। ਛਿੰਦਰਪਾਲ ਨੇ ਕਿਹਾ ਕਿ ਇਹ ਮੁਹਿੰਮ ਸਾਡੇ ਸਮਾਜ ਨੂੰ ਇੱਕ ਵੱਡਾ ਸੰਦੇਸ਼ ਦੇਵੇਗੀ। ਇਸ ਮੌਕੇ ਫੇਥ ਫਾਊਂਡੇਸ਼ਨ ਆਫ਼ ਹਰਿਆਣਾ ਦੇ ਮੀਤ ਪ੍ਰਧਾਨ ਕਪੂਰ, ਕੋ-ਆਰਡੀਨੇਟਰ ਸਤਪਾਲ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ।

Advertisement

ਸੜਕਾਂ ਕੰਢੇ ਖੜ੍ਹੇੇ ਨਸ਼ੀਲੇ ਪੌਦੇ ਨਸ਼ਟ ਕਰਨ ਦੀ ਮੁਹਿੰਮ ਜਾਰੀ

ਸ਼ਾਹਬਾਦ (ਪੱਤਰ ਪ੍ਰੇਰਕ): ਨਸ਼ਾਮੁਕਤ ਹਰਿਆਣਾ ਮੁਹਿੰਮ ਤਹਿਤ ਪੁਲੀਸ ਮਹਾਂ ਨਿਦੇਸ਼ਕ ਹਰਿਆਣਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲੀਸ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਜਿਥੇ ਪੁਲੀਸ ਲੋਕਾਂ ਨੂੰ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰ ਰਹੀ ਹੈ, ਉਥੇ ਨਾਲ ਹੀ ਨਸ਼ਾ ਤਸਕਰੀ ਨੂੰ ਨੱਥ ਪਾਉਣ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਜ਼ਿਲ੍ਹਾ ਪੁਲੀਸ ਦੇ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਅੱਜ ਸੜਕਾਂ ਕੰਢੇ ਖੜ੍ਹੇ ਭੰਗ ਦੇ ਪੌਦਿਆਂ ਨੂੰ ਨਸ਼ਟ ਕੀਤਾ। ਪੁਲੀਸ ਬੁਲਾਰੇ ਨੇ ਦੱਸਿਆ ਕਿ ਥਾਣਾ ਸ਼ਾਹਬਾਦ, ਬਾਬੈਨ ਤੇ ਸਦਰ ਥਾਨੇਸਰ ਦੇ ਖੇਤਰ ਵਿੱਚ ਸੜਕਾਂ ਕੰਢੇ ਖੜ੍ਹੇ ਭੰਗ ਦੇ ਪੌਦਿਆਂ ਨੂੰ ਜੇਸੀਬੀ ਤੇ ਮਜ਼ਦੂਰਾਂ ਦੀ ਮਦਦ ਨਾਲ ਨਸ਼ਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀਆਂ ਮੁਹਿੰਮਾਂ ਜਾਰੀ ਰਹਿਣਗੀਆਂ।

Advertisement
Author Image

sukhwinder singh

View all posts

Advertisement
Advertisement
×